ਕਿਹਾ, ਕੈਪਟਨ ਦਾ ਪੁੱਤਰ ਵੀ ਗੁੰਡਾ ਟੈਕਸ ਦਾ ਹਿੱਸੇਦਾਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਦਿਆਂ ਦੋਸ਼ ਲਾਇਆ ਹੈ ਕਿ ਉਹਨਾਂ ਨੇ ਹੀ ਗੁੰਡਾ ਰਾਜ ਨੂੰ ਥਾਪੜਾ ਦਿੱਤਾ ਹੋਇਆ ਹੈ। ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਕੈਪਟਨ ਦਾ ਪੁੱਤਰ ਰਣਇੰਦਰ ਸਿੰਘ ਟਿੱਕੂ ਵੀ ਬਠਿੰਡਾ ਰਿਫਾਇਨਰੀ ਮਾਮਲੇ ਵਿਚ ਲਿਪਤ ਹੈ। ਖਹਿਰਾ ਨੇ ਕਿਹਾ ਕਿ ਰੋਜਾਨਾ 50 ਲੱਖ ਰੁਪਏ ਤੋ ਵੱਧ ਦੀ ਉਗਰਾਹੀ ਬਠਿੰਡਾ ਰਿਫਾਇਨਰੀ ਵਿੱਚ ਜਾਣ ਵਾਲੇ ਰੇਤ ਦੇ ਟਰੱਕਾਂ ਤੋ ਵਸੂਲ ਕੀਤੀ ਜਾਂਦੀ ਹੈ। ਇਸ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।ਇਸ ਗੁੰਡਾ ਟੈਕਸ ‘ਤੇ ਰੋਕ ਲਗਾ ਕੇ ਨਜਾਇਜ਼ ਤੌਰ ਤੋਰ ‘ਤੇ ਵਸੂਲੀ ਦੀ ਰਿਕਵਰੀ ਕੀਤੀ ਜਾਵੇ।

