21.2 C
Toronto
Monday, August 17, 2026
spot_img
Homeਪੰਜਾਬਕੈਪਟਨ ਅਮਰਿੰਦਰ ਸਿੰਘ ਦਾ ਕੁਰਸੀ ਨਾਲ ਮੋਹ ਵਧਿਆ

ਕੈਪਟਨ ਅਮਰਿੰਦਰ ਸਿੰਘ ਦਾ ਕੁਰਸੀ ਨਾਲ ਮੋਹ ਵਧਿਆ

ਕੈਪਟਨ ਅਮਰਿੰਦਰ ਸਿੰਘ ਦਾ ਕੁਰਸੀ ਨਾਲ ਮੋਹ ਵਧਿਆ2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਦਿੱਤੇ ਸੰਕੇਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੁਰਸੀ ਨਾਲ ਮੋਹ ਹੋਰ ਜ਼ਿਆਦਾ ਵਧ ਗਿਆ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਓਨਾ ਚਿਰ ਸਿਆਸਤ ਨੂੰ ਛੱਡਣ ਬਾਰੇ ਸੋਚ ਨਹੀਂ ਸਕਦੇ, ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ। ਇਸ ਸੰਬੰਧ ‘ਚ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਿਛਲੇ 10 ਸਾਲਾਂ ਦੇ ਰਾਜ ਅੰਦਰ ਸੂਬੇ ਦੇ ਲੋਕਾਂ ਨੂੰ ਬਹੁਤ ਕਸ਼ਟ ਸਹਿਣਾ ਪਿਆ ਅਤੇ ਇਹ ਮੇਰੀ ਵਚਨਬੱਧਤਾ ਹੈ ਕਿ ਮੈਂ ਹਨੇਰ ਭਰੇ ਉਨ੍ਹਾਂ ਸਾਲਾਂ ਦੀਆਂ ਯਾਦਾਂ ਨੂੰ ਵੀ ਮਿਟਾ ਦੇਵਾਂਗਾ ਅਤੇ ਸੂਬੇ ਦੀ ਨੰਬਰ 1 ਸਥਿਤੀ ਨੂੰ ਮੁੜ ਬਹਾਲ ਕਰਾਂਗਾ। ਕੈਪਟਨ ਨੇ ਗੱਲਾਂਗੱਲਾਂ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਵੀ ਸੰਕੇਤ ਦੇ ਦਿੱਤੇ ਹਨ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਤੀਜੀ ਵਾਰੀ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਜਾਵੇ।

RELATED ARTICLES
POPULAR POSTS