1.4 C
Toronto
Tuesday, February 17, 2026
spot_img
Homeਪੰਜਾਬਜ਼ਿਮਨੀ ਚੋਣ ਲਈ ਹਲਕਾ ਦਾਖਾ ਤੋਂ ਕਾਮੇਡੀਅਨ ਟੀਟੂ ਨੇ ਭਰੇ ਨਾਮਜ਼ਦਗੀ ਕਾਗਜ਼

ਜ਼ਿਮਨੀ ਚੋਣ ਲਈ ਹਲਕਾ ਦਾਖਾ ਤੋਂ ਕਾਮੇਡੀਅਨ ਟੀਟੂ ਨੇ ਭਰੇ ਨਾਮਜ਼ਦਗੀ ਕਾਗਜ਼

ਕੈਪਟਨ ਸਰਕਾਰ ਨੂੰ ਦੱਸਿਆ ਹਰ ਖੇਤਰ ‘ਚ ਫੇਲ੍ਹ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ਵਿਚ ਪੈਂਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲਈ ਅੱਜ ਕਾਮੇਡੀਅਨ ਟੀਟੂ ਨੇ ਨਾਮਜ਼ਦਗੀ ਕਾਗਜ਼ ਭਰ ਦਿੱਤੇ ਹਨ। ਟੀਟੂ ਦਾ ਅਸਲ ਨਾਂ ਜੈ ਪ੍ਰਕਾਸ਼ ਜੈਨ ਹੈ ਅਤੇ ਉਹ ਆਪਣੇ ਗਲ਼ੇ ‘ਚ ਬਿਜਲੀ ਦਾ ਮੀਟਰ ਲਟਕਾ ਕੇ ਪੰਜਾਬ ਵਿਚ ਮਹਿੰਗੀ ਬਿਜਲੀ ਦਾ ਪ੍ਰਗਟਾਵਾ ਕਰਦਿਆਂ ਨਾਮਜ਼ਦਗੀ ਭਰਨ ਪਹੁੰਚੇ। ਇਸ ਮੌਕੇ ਟੀਟੂ ਨੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੂੰ ਹਰ ਖੇਤਰ ‘ਚ ਫੇਲ੍ਹ ਦੱਸਦਿਆਂ ਖਸ-ਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਨੂੰ ਆਪਣੀ ਅਹਿਮ ਮੰਗ ਦੱਸਿਆ। ਧਿਆਨ ਰਹੇ ਕਿ ਦਾਖਾ ਸੀਟ ਐਚ.ਐਸ. ਫੂਲਕਾ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਦਾਖਾ ਹਲਕੇ ਸਮੇਤ ਪੰਜਾਬ ਵਿਚ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਜਿਸ ਦੇ ਨਤੀਜੇ 24 ਅਕਤੂਬਰ ਨੂੰ ਆਉਣਗੇ।

RELATED ARTICLES
POPULAR POSTS