ਗੁਰਦਾਸਪੁਰ ਦੇ ਹਰਚੋਵਾਲ ‘ਚ ਇਕ ਮਹਿਲਾ ਦੀ ਮੌਤ – 4 ਜ਼ਖਮੀ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਹਰਚੋਵਾਲ ਵਿਚ ਉਸ ਸਮੇਂ ਮਾਹੌਲ ਤਣਾਅ ਵਾਲਾ ਬਣ ਗਿਆ, ਜਦੋਂ ਬੱਚਿਆਂ ਦੇ ਮਾਮੂਲੀ ਝਗੜੇ ਤੋਂ ਬਾਅਦ ਦੋ ਧਿਰਾਂ ਆਹਮਣੋ ਸਾਹਮਣੇ ਹੋ ਗਈਆਂ। ਇਸ ਝਗੜੇ ਦੌਰਾਨ ਨੌਬਤ ਫਾਇਰਿੰਗ ਤੱਕ ਆ ਗਈ ਅਤੇ ਇਸ ਫਾਇਰਿੰਗ ਵਿਚ ਇਕ ਮਹਿਲਾ ਜਸਵੀਰ ਕੌਰ ਦੀ ਮੌਤ ਹੋ ਗਈ ਅਤੇ 4 ਵਿਅਕਤੀ ਜ਼ਖ਼ਮੀ ਵੀ ਹੋ ਗਏ। ਜ਼ਿਕਰਯੋਗ ਹੈ ਕਿ ਬੱਚਿਆਂ ਦੀ ਲੜਾਈ ਇਥੋਂ ਤੱਕ ਵਧ ਗਈ ਕਿ 50 ਦੇ ਕਰੀਬ ਗੋਲੀਆਂ ਚੱਲੀਆਂ ਹਨ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਸਾਰੇ 11ਵੀਂ ਜਮਾਤ ਦੇ ਵਿਦਿਆਰਥੀ ਸਨ।
Check Also
ਪ੍ਰਵੇਸ਼ ਵਰਮਾ ਦੇ ਬਿਆਨ ਲਈ ਅਮਿਤ ਸ਼ਾਹ ਮੰਗਣ ਦੇਸ਼ ਤੋਂ ਮੁਆਫੀ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਆਗੂ ਪ੍ਰਵੇਸ਼ ਵਰਮਾ ਦੇ ਬਿਆਨ ਨੂੰ ਦੱਸਿਆ ਖਤਰਨਾਕ ਨਵੀਂ …