1.4 C
Toronto
Friday, December 19, 2025
spot_img
Homeਪੰਜਾਬਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ ਕੈਪਟਨ ਨੂੰ ਸਿੱਧੀ ਚੁਣੌਤੀ

ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ ਕੈਪਟਨ ਨੂੰ ਸਿੱਧੀ ਚੁਣੌਤੀ

ਕਿਹਾ, ਜਿਹੜੀ ਮਰਜ਼ੀ ਸੀਟ ਤੋਂ ਚੋਣ ਲੜਨ ਆ ਜਾਓ, ਜ਼ਮਾਨਤ ਜ਼ਬਤ ਕਰਾ ਦਿਆਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਮੁਸਤਫਾ ਨੇ ਕਿਹਾ ਕਿ ਕੈਪਟਨ ਜਿਹੜੀ ਮਰਜ਼ੀ ਸੀਟ ਤੋਂ ਚੋਣ ਲੜਨ ਆ ਜਾਣ, ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਵਾ ਦਿਆਂਗੇ। ਮੁਸਤਫਾ ਨੇ ਇਥੋਂ ਤੱਕ ਵੀ ਕਹਿ ਦਿੱਤਾ, ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਨੂੰ ਉਨ੍ਹਾਂ ਦੇ ਘਰ ਪਟਿਆਲਾ ਵਿਚ ਵੀ ਹਰਾਉਣ ਲਈ ਤਿਆਰ ਹਨ। ਮੁਸਤਫਾ ਨੇ ਕਿਹਾ ਕਿ ਕੈਪਟਨ ਹੋਰ ਕਿਸੇ ਨੂੰ ਬਲੀ ਦਾ ਬੱਕਰਾ ਨਾ ਬਣਾਉਣ ਅਤੇ ਖੁਦ ਸਿੱਧੂ ਦੇ ਖਿਲਾਫ ਚੋਣ ਮੈਦਾਨ ਵਿਚ ਆਉਣ। ਧਿਆਨ ਰਹੇ ਕਿ ਕੈਪਟਨ ਅਮਰਿੰਦਰ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਕਿਸੇ ਵੀ ਹਾਲਤ ਵਿਚ ਚੋਣ ਨਹੀਂ ਜਿੱਤਣ ਦਿਆਂਗੇ। ਮੁਸਤਫਾ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਹੈ ਅਤੇ ਕੈਪਟਨ ਆਪਣੀ ਕਿਸਮਤ ਨਹੀਂ ਬਦਲ ਸਕੇ ਤੇ ਸਿੱਧੂ ਨੂੰ ਕਿਸ ਤਰ੍ਹਾਂ ਬਦਲਣਗੇ।

 

RELATED ARTICLES
POPULAR POSTS