68 ਸਾਲਾਂ ਬਾਅਦ ਫਿਰ ਤੋਂ ਟਾਟਾ ਗਰੁੱਪ ਦੀ ਹੋਈ ਏਅਰ ਇੰਡੀਆ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਦੀ ਮੋਦੀ ਸਰਕਾਰ ਨੇ ਹੁਣ ਏਅਰ ਇੰਡੀਆ ਨੂੰ ਵੀ ਵੇਚ ਦਿੱਤਾ ਹੈ। ਏਅਰ ਇੰਡੀਆ ਹੁਣ ਟਾਟਾ ਗਰੁੱਪ ਦੀ ਹੋ ਗਈ ਅਤੇ ਟਾਟਾ ਗਰੁੱਪ ਨੇ ਬੋਲੀ ਜਿੱਤ ਲਈ ਹੈ। ਸਰਕਾਰ ਨੇ ਟਾਟਾ ਸਨਜ਼ ਦੀ ਬੋਲੀ ਨੂੰ ਸਵੀਕਾਰ ਕੀਤਾ ਅਤੇ ਸਰਕਾਰ ਨੇ ਇਸ ’ਚ ਪੂਰੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਮੰਗਵਾਏ ਸਨ। ਏਅਰ ਇੰਡੀਆ ਦੀ ਦੂਜੀ ਕੰਪਨੀ ਏਅਰ ਇੰਡੀਆ ਸੈਟਸ ਵਿਚ ਸਰਕਾਰ ਇਸਦੇ ਨਾਲ 50 ਫੀਸਦੀ ਹਿੱਸੇਦਾਰੀ ਵੇਚੇਗੀ। ਏਅਰ ਇੰਡੀਆ ਲਈ ਜੋ ਕਮੇਟੀ ਬਣੀ ਹੈ, ਉਸ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਪਿਊਸ਼ ਗੋਇਲ ਅਤੇ ਜੋਤੀਰਾਜੇ ਸਿੰਧੀਆ ਸ਼ਾਮਲ ਹਨ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦਾ ਰਿਜ਼ਰਵ ਪ੍ਰਾਈਸ 15 ਤੋਂ 20 ਹਜ਼ਾਰ ਕਰੋੜ ਰੁਪਏ ਤੱਕ ਕੀਤਾ ਗਿਆ ਹੈ। ਟਾਟਾ ਗਰੁੱਪ ਨੇ ਸਪਾਈਸ ਜੈਟ ਦੇ ਚੇਅਰਮੈਨ ਅਜੇ ਸਿੰਘ ਤੋਂ ਜ਼ਿਆਦਾ ਦੀ ਬੋਲੀ ਲਗਾਈ ਸੀ। ਇਸ ਤਰ੍ਹਾਂ ਕਰੀਬ 68 ਸਾਲਾਂ ਬਾਅਦ ਏਅਰ ਇੰਡੀਆ ਮੁੜ ਟਾਟਾ ਗਰੁੱਪ ਕੋਲ ਗਈ ਹੈ। ਉਧਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਖਰੀਦਣ ਲਈ ਟਾਟਾ ਗਰੁੱਪ ਦੀ ਬੋਲੀ ਮਨਜੂਰ ਹੋਣ ਵਾਲੀ ਖਬਰ ਨੂੰ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਅਜਿਹਾ ਕੁਝ ਵੀ ਅਜੇ ਤੱਕ ਤੈਅ ਨਹੀਂ ਹੋਇਆ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …