ਕਰੋਨਾ ਵਾਇਰਸ ਦੇ ਚਲਦਿਆਂ ਲਗਾਈਆਂ ਗਈਆਂ ਸਨ ਪਾਬੰਦੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਚਲਦਿਆਂ ਚਾਰਧਾਮ ਯਾਤਰਾ ’ਤੇ ਲੱਗੀ ਰੋਕ ਨੂੰ ਅੱਜ ਹਟਾ ਦਿੱਤਾ ਗਿਆ ਹੈ। ਨੈਨੀਤਾਲ ਹਾਈਕੋਰਟ ਨੇ ਕੁੱਝ ਪਾਬੰਦੀਆਂ ਦੇ ਨਾਲ ਰੋਕ ਨੂੰ ਹਟਾਇਆ ਹੈ। ਸਰਕਾਰ ਨੇ ਕੋਰਟ ਤੋਂ ਯਾਤਰਾ ’ਤੇ ਲੱਗੀ ਰੋਕ ਨੂੰ ਹਟਾਉਣ ਦੀ ਮੰਗ ਕੀਤੀ ਸੀ। ਚਾਰ ਧਾਮ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ 72 ਘੰਟੇ ਪਹਿਲਾਂ ਦੀ ਕੋਵਿਡ ਨੈਗੇਟਿਵ ਲਿਆਉਣੀ ਜ਼ਰੂਰੀ ਹੋਵੇਗੀ। ਸ਼ਰਧਾਲੂਆਂ ਨੂੰ ਦੇਹਰਾਦੂਨ ਸਮਾਰਟ ਸਿਟੀ ਪੋਰਟਲ ਅਤੇ ਦੇਵ ਅਸਥਾਨ ਪ੍ਰਬੰਧਨ ਬੋਰਡ ਦੇ ਪੋਰਟਲ ’ਤੇ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਵੇਗੀ। ਹਾਈਕੋਰਟ ਨੇ ਆਪਣੇ ਹੁਕਮਾਂ ’ਚ ਚਮੋਲੀ, ਰੁਦਰਪ੍ਰਯਾਗ ਅਤੇ ਉਤਰਕਾਸ਼ੀ ਜ਼ਿਲ੍ਹਿਆਂ ’ਚ ਹੋਣ ਵਾਲੀ ਚਾਰਧਾਮ ਯਾਤਰਾ ਦੇ ਦੌਰਾਨ ਜਰੂਰਤ ਦੇ ਹਿਸਾਬ ਨਾਲ ਪੁਲਿਸ ਫੋਰਸ ਲਗਾਉਣ ਲਈ ਆਖਿਆ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਨੂੰ ਵੀ ਕਿਸੇ ਕੁੰਡ ’ਚ ਇਸ਼ਨਾਨ ਕਰਨ ਦੀ ਆਗਿਆ ਨਹੀਂ ਹੋਵੇਗੀ।