16 C
Toronto
Sunday, October 5, 2025
spot_img
Homeਭਾਰਤਬੀਐਸਐਫ ਜਵਾਨ ਦਾ ਦਾਅਵਾ-ਨਾਸ਼ਤੇ 'ਚ ਮਿਲਦਾ ਹੈ ਜਲਿਆ ਪਰੌਂਠਾ ਅਤੇ ਚਾਹ, ਲੰਚ...

ਬੀਐਸਐਫ ਜਵਾਨ ਦਾ ਦਾਅਵਾ-ਨਾਸ਼ਤੇ ‘ਚ ਮਿਲਦਾ ਹੈ ਜਲਿਆ ਪਰੌਂਠਾ ਅਤੇ ਚਾਹ, ਲੰਚ ਵਿਚ ਹਲਦੀ-ਨਮਕ ਦੀ ਦਾਲ, ਅਫਸਰ ਵੇਚ ਦਿੰਦੇ ਹਨ ਰਾਸ਼ਨ

Fauji copy copyਕਿਹਾ-ਅਫਸਰਾਂ ਦੇ ਹੱਥ ਬਹੁਤ ਵੱਡੇ ਹਨ, ਮੈਨੂੰ ਕੁਝ ਵੀ ਹੋ ਸਕਦਾ ਹੈ, ਵੀਡੀਓ ਵਾਇਰਲ ਹੋਣ ਤੋਂ ਬਾਅਦ ਬੀਐਸਐਫ ਨੇ ਦਿੱਤੇ ਜਾਂਚ ਦੇ ਆਦੇਸ਼
ਫੇਸਬੁੱਕ ‘ਤੇ ਪੋਸਟ 4 ਵੀਡੀਓ ਵਾਇਰਲ, 60 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ੩…
ਜੰਮੂ ਕਸ਼ਮੀਰ ਵਿਚ ਭਾਰਤ-ਪਾਕਿ ਸੀਮਾ ‘ਤੇ ਤੈਨਾਤ ਬੀਐਸਐਫ ਜਵਾਨਾਂ ਨੂੰ ਬੇਹੱਦ ਖਰਾਬ ਖਾਣਾ ਮਿਲ ਰਿਹਾ ਹੈ। ਕਈ ਵਾਰ ਤਾਂ 11 ਘੰਟੇ ਦੀ ਡਿਊਟੀ ਤੋਂ ਬਾਅਦ ਵੀ ਜਵਾਨ ਭੁੱਖੇ ਹੀ ਸੌਂਦੇ ਹਨ। ਇਹ ਦਾਅਵਾ ਕੀਤਾ ਹੈ ਬੀਐਸਐਫ ਦੀ 29ਵੀਂ ਬਟਾਲੀਅਨ ਦੇ ਜਵਾਨ ਤੇਜ਼ ਬਹਾਦੁਰ ਯਾਦਵ ਨੇ। ਫੇਸਬੁੱਕ ‘ਤੇ ਪੋਸਟ ਉਸਦੇ 4 ਵੀਡੀਓ ਸੋਮਵਾਰ ਨੂੰ ਵਾਇਰਲ ਹੋ ਗਏ। ਇਕ ਵੀਡੀਓ ਵਿਚ ਉਨ੍ਹਾਂ ਨੇ ਸਾਰੇ ਹਾਲਾਤ ਦਾ ਖੁਲਾਸਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਚ ਦੀ ਅਪੀਲ ਕੀਤੀ ਹੈ। ਬਾਕੀ ਤਿੰਨ ਵਿਚ ਉਸ ਨੇ ਖਾਣੇ ਦੀ ਕਵਾਲਿਟੀ ਦਿਖਾਈ ਹੈ। ਖੁਲਾਸੇ ਤੋਂ ਬਾਅਦ ਬੀਐਸਐਫ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਵੀਡੀਓ 1 ; ਸਟੋਰ ਭਰੇ ਪਏ ਹਨ ਪਰ ਸਭ ਬਜ਼ਾਰ ਵਿਚ ਚਲਾ ਜਾਂਦਾ ਹੈ …
ਪਹਿਲੇ ਵੀਡੀਓ ਵਿਚ ਤੇਜ਼ ਬਹਾਦੁਰ ਬੀਐਸਐਫ ਦੀ ਵਰਦੀ ਵਿਚ ਪਹਾੜੀਆਂ ਵਿਚਕਾਰ ਖੜ੍ਹੇ ਹਨ। ਉਹ ਕਹਿੰਦੇ ਹਨ, ‘ਅਸੀਂ ਸਵੇਰੇ 6.00 ਵਜੇ ਤੋਂ ਸ਼ਾਮ 5.00 ਵਜੇ ਤੱਕ, ਲਗਾਤਾਰ 11  ਘੰਟੇ ਬਰਫ ਵਿਚ ਖੜ੍ਹੇ ਹੋ ਕੇ ਡਿਊਟੀ ਦਿੰਦੇ ਹਾਂ। ਕਿੰਨੀ ਵੀ ਬਰਫ ਹੋਵੇ, ਬਾਰਿਸ਼ ਹੋਵੇ, ਤੂਫਾਨ ਹੋਵੇ… ਇਨ੍ਹਾਂ ਹਾਲਾਤਾਂ ਵਿਚ ਡਿਊਟੀ ਦਿੰਦੇ ਹਾਂ। ਫੋਟੋ ਵਿਚ ਤੁਹਾਨੂੰ ਨਜ਼ਾਰਾ ਬਹੁਤ ਚੰਗਾ ਲੱਗ ਰਿਹਾ ਹੋਵੇਗਾ, ਪਰ ਸਾਡੀ ਕੀ ਸਥਿਤੀ ਹੈ, ਇਹ ਨਾ ਮੀਡੀਆ ਦਿਖਾਉਂਦਾ ਹੈ, ਨਾ ਕੋਈ ਮੰਤਰੀ ਸੁਣਦਾ ਹੈ। ਮੈਂ ਤਿੰਨ ਵੀਡੀਓ ਭੇਜ ਕੇ ਦਿਖਾਊਂਗਾ ਕਿ ਅਫਸਰ ਸਾਡੇ ਨਾਲ ਕਿੰਨਾ ਅੱਤਿਆਚਾਰ ਅਤੇ ਅਨਿਆਂ ਕਰਦੇ ਹਨ। ਅਸੀਂ ਕਿਸੇ ਸਰਕਾਰ ‘ਤੇ ਦੋਸ਼ ਨਹੀਂ ਲਗਾਉਣਾ ਚਾਹੁੰਦੇ। ਸਰਕਾਰ ਹਰ ਚੀਜ਼, ਹਰ ਸਮਾਨ ਦਿੰਦੀ ਹੈ। ਪਰ ਉਚ ਅਧਿਕਾਰੀ ਸਭ ਵੇਚ ਕੇ ਖਾ ਜਾਂਦੇ ਹਨ। ਸਾਨੂੰ ਕੁਝ ਨਹੀਂ ਮਿਲਦਾ। ਕਈ ਵਾਰ ਤਾਂ ਜਵਾਨ ਭੁੱਖੇ ਢਿੱਡ ਵੀ ਸੌਂਦੇ ਹਨ। ਮੈਂ ਤੁਹਾਨੂੰ ਨਾਸ਼ਤਾ ਦਿਖਾਊਂਗਾ, ਜਿਸ ਵਿਚ ਸਿਰਫ ਇਕ ਪਰੌਂਾ ਅਤੇ ਚਾਹ ਮਿਲਦੀ ਹੈ। ਨਾਲ ਅਚਾਰ ਵੀ ਨਹੀਂ ਹੁੰਦਾ। ਦੁਪਹਿਰ ਦੇ ਖਾਣੇ ਦੀ ਦਾਲ ਵਿਚ ਸਿਰਫ ਹਲਦੀ ਅਤੇ ਨਮਕ ਹੁੰਦਾ ਹੈ। ਰੋਟੀਆਂ ਵੀ ਦਿਖਾਊਂਗਾ। ਸਰਕਾਰ ਸਭ ਮੁਹੱਈਆ ਕਰਾਉਂਦੀ ਹੈ। ਸਟੋਰ ਭਰੇ ਪਏ ਹਨ। ਪਰ ਉਹ ਸਭ ਬਜ਼ਾਰ ਵਿਚ ਚਲਾ ਜਾਂਦਾ ਹੈ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਦੀ ਜਾਂਚ ਕਰਵਾਉਣ। ਦੋਸਤੋ ਇਹ ਵੀਡੀਓ ਪੋਸਟ ਤੋਂ ਬਾਅਦ ਸ਼ਾਇਦ ਮੈਂ ਰਹਾਂ ਜਾਂ ਨਾ ਰਹਾਂ। ਅਫਸਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਹਨ। ਉਹ ਮੇਰੇ ਨਾਲ ਕੁਝ ਵੀ ਕਰ ਸਕਦੇ ਹਨ, ਕੁਝ ਵੀ ਹੋ ਸਕਦਾ ਹੈ।
ਵੀਡੀਓ 2; 10 ਘੰਟੇ ਦੀ ਡਿਊਟੀ ਤੋਂ ਬਾਅਦ ਹਲਦੀ ਵਾਲੀ ਦਾਲ
ਇਹ ਹੈ ਬੀਐਸਐਫ ਦੀ ਦਾਲ। ਸਿਰਫ ਹਲਦੀ ਅਤੇ ਨਮਕ। ਹੋਰ ਕੁਝ ਨਹੀਂ।  10 ਘੰਟੇ ਡਿਊਟੀ ਤੋਂ ਬਾਅਦ ਇਹ ਦਾਲ। ਨਾ ਇਸ ਵਿਚ ਪਿਆਜ਼ ਹੈ, ਨਾ ਲਸਣ, ਅਦਰਕ। ਲਗਾਤਾਰ 10 ਦਿਨ ਤੋਂ ਇਹ ਦਾਲ ਅਤੇ ਰੋਟੀਆਂ ਹਨ। ਇਹ ਖਾਣਾ ਖਾ ਕੇ ਕੀ ਬੀਐਸਐਫ ਦਾ ਕੋਈ ਜਵਾਨ 10 ਘੰਟੇ ਡਿਊਟੀ ਕਰ ਸਕਦਾ ਹੈ। ਅਫਸਰ ਸਾਰਾ ਸਮਾਨ ਬਜ਼ਾਰ ਵਿਚ ਵੇਚ ਦਿੰਦੇ ਹਨ।
ਵੀਡੀਓ 3; ਤੜਕਾ ਲਗਾਉਣ ਲਈ ਮੈਸ ਵਿਚ ਜ਼ੀਰਾ ਵੀ ਨਹੀਂ
ਮੈਸ ਵਿਚ ਦਾਲ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਇਸ ਵਿਚ ਹਲਦੀ ਅਤੇ ਨਮਕ ਤੋਂ ਇਲਾਵਾ ਕੁਝ ਨਹੀਂ ਹੈ। ਜ਼ੀਰੇ ਦਾ ਤੜਕਾ ਲਗਾਉਣ ਦੀ ਗੱਲ ਕਹਿਣ ‘ਤੇ ਰਸੋਈਏ ਨੂੰ ਕਹਿੰਦੇ ਸੁਣਿਆ ਗਿਆ ਕਿ ਜ਼ੀਰਾ ਵੀ ਨਹੀਂ ਹੈ।
ਵੀਡੀਓ 4; ਨਾ ਅਚਾਰ ਨਾ ਦਹੀਂ, ਸਿਰਫ ਜਲਿਆ ਪਰੌਂਠਾ
ਤੇਜ਼ ਬਹਾਦੁਰ ਦਿਖਾਉਂਦੇ ਹਨ ਕਿ ਸਵੇਰ ਦੇ ਨਾਸ਼ਤੇ ਵਿਚ ਇਕ ਜਲਿਆ ਹੋਇਆ ਪਰੌਂਠਾ ਅਤੇ ਚਾਹ ਦਾ ਗਿਲਾਸ ਹੀ ਮਿਲਦਾ ਹੈ। ਅਚਾਰ ਜਾਂ ਦਹੀ ਕੁਝ ਨਹੀਂ।
ਬੀਐਸਐਫ ਦਾ ਟਵੀਟ.. .
ਬੀਐਸਐਫ ਆਪਣੇ ਜਵਾਨਾਂ ਪ੍ਰਤੀ ਕਾਫੀ ਸੰਵੇਦਨਸ਼ੀਲ ਹੈ। ਪਰ ਕਿਸੇ ਵੀ ਵਿਅਕਤੀਗਤ ਸ਼ਿਕਾਇਤ ਹੈ ਤਾਂ ਜਾਂਚ ਕੀਤੀ ਜਾ ਰਹੀ ਹੈ। ਇਕ ਸੀਨੀਅਰ ਅਫਸਰ ਮੌਕੇ ‘ਤੇ ਪਹੁੰਚ ਚੁੱਕਾ ਹੈ।

RELATED ARTICLES
POPULAR POSTS