28.1 C
Toronto
Sunday, October 5, 2025
spot_img
Homeਭਾਰਤਬੀਐਸਐਫ ਜਵਾਨ ਦੇ ਖ਼ੁਲਾਸੇ ਤੋਂ ਬਾਅਦ ਗ੍ਰਹਿ ਮੰਤਰਾਲਾ ਆਇਆ ਹਰਕਤ 'ਚ

ਬੀਐਸਐਫ ਜਵਾਨ ਦੇ ਖ਼ੁਲਾਸੇ ਤੋਂ ਬਾਅਦ ਗ੍ਰਹਿ ਮੰਤਰਾਲਾ ਆਇਆ ਹਰਕਤ ‘ਚ

Raj Nath Singh copy copyਰਾਜਨਾਥ ਸਿੰਘ ਨੇ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਚ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਜਵਾਨ ਵੱਲੋਂ ਉਨ੍ਹਾਂ ਨੂੰ ਗ਼ੈਰ ਮਿਆਰੀ ਭੋਜਨ ਦਿੱਤੇ ਜਾਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਗ੍ਰਹਿ ਮੰਤਰਾਲਾ ਹਰਕਤ ਵਿੱਚ ਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਬੀਐਸਐਫ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਚੇਤੇ ਰਹੇ ਕਿ ਬੀਐਸਐਫ ਦੇ ਜਵਾਨ ਤੇਜ਼ ਬਹਾਦਰ ਯਾਦਵ ਨੇ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਘਟੀਆ ਖਾਣੇ ਦਾ ਦਰਦ ਵੀਡੀਓ ਰਾਹੀਂ ਬਿਆਨ ਕੀਤਾ ਸੀ। ਇਸ ਵੀਡੀਓ ਨੂੰ 70 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਚਾਰ ਲੱਖ ਤੋਂ ਜ਼ਿਆਦਾ ਵੀਡੀਓ ਸ਼ੇਅਰ ਹੋ ਚੁੱਕਾ ਹੈ। ਜਵਾਨ ਤੇਜ਼ ਬਹਾਦਰ ਯਾਦਵ ਨੇ ਵੀਡੀਓ ਰਾਹੀਂ ਦੱਸਿਆ ਕਿ ਉਨ੍ਹਾਂ ਨੂੰ ਕਈ ਵਾਰ ਭੁੱਖੇ ਢਿੱਡ ਹੀ ਡਿਊਟੀ ਕਰਨੀ ਪੈਂਦੀ ਹੈ। ਸੋਸ਼ਲ ਮੀਡੀਆ ‘ਤੇ ਨਸ਼ਰ ਹੋਏ ਇਸ ਵੀਡੀਓ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਢੁਕਵੀਂ ਕਾਰਵਾਈ ਦੇ ਹੁਕਮ ਦਿੱਤੇ ਹਨ।
ਵੀਡੀਓ ਪਾਉਣ ਵਾਲੇ ਜਵਾਨ ਨੂੰ ਸਰਹੱਦ ਤੋਂ ਹਟਾਇਆ ਬਣਾਇਆ ਪਲੰਬਰ
ਬੀ ਐਸ ਐਫ ਦੇ ਰਾਸ਼ਟਨ ‘ਤੇ ਸਵਾਲ ਉਠਾਉਣ ਵਾਲੇ ਕਾਂਸਟੇਬਲ ਤੇਜ ਬਹਾਦੁਰ ਯਾਦਵ ਨੂੰ ਐਲਓਸੀ ਤੋਂ ਹਟਾ ਕੇ ਹੈਡਕੁਆਰਟਰ ਭੇਜ ਦਿੱਤਾ ਗਿਆ ਹੈ। ਬਾਅਦ ‘ਚ ਤੇਜ ਬਹਾਦੁਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਪਲੰਬਰ ਦੀ ਡਿਊਟੀ ਸੌਂਪੀ ਗਈ ਹੈ।

RELATED ARTICLES
POPULAR POSTS