4.3 C
Toronto
Wednesday, October 29, 2025
spot_img
Homeਭਾਰਤਦਿੱਲੀ ਸ਼ਰਾਬ ਘੋਟਾਲੇ ਨੂੰ ਲੈ ਕੇ ਈਡੀ ਵੱਲੋਂ 30 ਤੋਂ ਜ਼ਿਆਦਾ ਥਾਵਾਂ...

ਦਿੱਲੀ ਸ਼ਰਾਬ ਘੋਟਾਲੇ ਨੂੰ ਲੈ ਕੇ ਈਡੀ ਵੱਲੋਂ 30 ਤੋਂ ਜ਼ਿਆਦਾ ਥਾਵਾਂ ’ਤੇ ਛਾਪੇਮਾਰੀ

ਦਿੱਲੀ, ਲਖਨਊ, ਹੈਦਰਾਬਾਦ ਅਤੇ ਪੰਜਾਬ ਦੇ ਸ਼ਰਾਬ ਕਾਰੋਬਾਰੀਆਂ ’ਤੇ ਕੀਤੀ ਗਈ ਰੇਡ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸ਼ਰਾਬ ਘੋਟਾਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਕਟੋਰੇਟ ਵੱਲੋਂ ਅੱਜ 30 ਤੋਂ ਜ਼ਿਆਦਾ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਛਾਪੇ ਦਿੱਲੀ, ਗੁਰੂਗ੍ਰਾਮ, ਲਖਨਊ, ਹੈਦਰਾਬਾਦ, ਮੁੰਬਈ ਅਤੇ ਪੰਜਾਬ ਸਮੇਤ ਕਈ ਸ਼ਹਿਰਾਂ ਦੇ ਸ਼ਰਾਬ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਪਏ, ਪ੍ਰੰਤੂ ਈਡੀ ਦੀ ਟੀਮ ਅੱਜ ਦਿੱਲੀ ਦੇ ਡਿਪਟੀ ਸੀਐਮ ਮਨੀਸ ਸਿਸੋਸਦੀਆ ਦੇ ਘਰ ਨਹੀਂ ਪਹੰੁਚੀ। ਇਸੇ ਦੋਰਾਨ ਦਿੱਲੀ ਦੇ ਜੋਰਬਾਗ ’ਚ ਰਹਿਣ ਵਾਲੇ ਇਕ ਸ਼ਰਾਬ ਕਾਰੋਬਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਈਡੀ ਆਪਣੇ ਨਾਲ ਹੀ ਲੈ ਗਈ। ਉਨ੍ਹਾਂ ’ਤੇ 1 ਕਰੋੜ ਰੁਪਏ ਮੈਸਰਜ ਰਾਜਾ ਇੰਡਸਟਰੀ ਦੇ ਰਾਜੇਂਦਰ ਪਲੇਸ ਸਥਿਤ ਯੂਕੋ ਬੈਂਕ ਦੇ ਅਕਾਊਂਟ ’ਚ ਟਰਾਂਸਫਰ ਕਰਨ ਦਾ ਆਰੋਪ ਹੈ। ਈਡੀ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਚਲਦਿਆਂ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਨੂੰ ਸੀਬੀਆਈ ਦੇ ਛਾਪਿਆਂ ਦੌਰਾਨ ਕੁੱਝ ਨਹੀਂ ਮਿਲਿਆ ਅਤੇ ਹੁਣ ਈਡੀ ਵੱਲੋਂ ਛਾਪੇ ਮਾਰੇ ਜਾ ਰਹੇ ਹਨ ਪ੍ਰੰਤੂ ਮਿਲਣਾ ਹੁਣ ਵੀ ਕੁੱਝ ਨਹੀਂ। ਦੇਸ਼ ’ਚ ਜੋ ਸਿੱਖਿਆ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਜੋ ਕੰਮ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਜਾ ਰਹੇ ਹਨ, ਇਹ ਸਾਰੀਆਂ ਕਾਰਵਾਈਆਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਹਨ। ਪ੍ਰੰਤੂ ਕੇਂਦਰ ਸਰਕਾਰ ਸਾਡੇ ਵੱਲੋਂ ਈਮਾਨਦਾਰ ਨਾਲ ਕੀਤੇ ਜਾ ਰਹੇ ਕੰਮਾਂ ਨੂੰ ਨਹੀਂ ਰੋਕ ਸਕੇਗੀ।

 

RELATED ARTICLES
POPULAR POSTS