Home / ਭਾਰਤ / ਭਾਰਤੀ ਫੌਜ ਨੇ ਮਿਆਂਮਾਰ ਸਰਹੱਦ ‘ਤੇ ਕੀਤਾ ਵੱਡਾ ਅਪ੍ਰੇਸ਼ਨ

ਭਾਰਤੀ ਫੌਜ ਨੇ ਮਿਆਂਮਾਰ ਸਰਹੱਦ ‘ਤੇ ਕੀਤਾ ਵੱਡਾ ਅਪ੍ਰੇਸ਼ਨ

ਵੱਡੀਗਿਣਤੀ ‘ਚ ਮਾਰੇ ਗਏ ਨਾਗਾ ਅੱਤਵਾਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀਥਲਸੈਨਾ ਨੇ ਬੁੱਧਵਾਰ ਤੜਕੇ ਭਾਰਤ-ਮਿਆਂਮਾਰ ਸਰਹੱਦ ‘ਤੇ ਵੱਡਾ ਅਪਰੇਸ਼ਨਕਰਦਿਆਂ ਐਨਐਸਸੀਐਨ (ਕੇ) ਦੇ ਕਈ ਅੱਤਵਾਦੀਆਂ ਨੂੰ ਮਾਰ ਮੁਕਾਇਆ ਅਤੇ ਨਾਲ ਹੀ ਅੱਤਵਾਦੀਆਂ ਦੇ ਕਈ ਟਿਕਾਣੇ ਵੀਤਬਾਹਕਰ ਦਿੱਤੇ। ਥਲਸੈਨਾ ਨੇ ਕਿਹਾ ਕਿ ਭਾਰਤ-ਮਿਆਂਮਾਰਸਰਹੱਦਉਤੇ ਨਾਗਾਲੈਂਡਵਾਲੇ ਪਾਸੇ ਕੀਤੀਜਵਾਬੀ ਗੋਲੀਬਾਰੀਵਿੱਚਬਾਗ਼ੀਜਥੇਬੰਦੀਐਨਐਸਸੀਐਨ (ਕੇ) ਨੂੰ ਭਾਰੀਨੁਕਸਾਨ ਪੁੱਜਿਆ। ਫੌਜ ਦੀਪੂਰਬੀਕਮਾਂਡਵੱਲੋਂ ਜਾਰੀਬਿਆਨਅਨੁਸਾਰਭਾਰਤ-ਮਿਆਂਮਾਰਸਰਹੱਦਉਤੇ ਤਾਇਨਾਤਥਲਸੈਨਾਦੀ ਇਕ ਟੁਕੜੀਉਤੇ ਨੈਸ਼ਨਲਸੋਸ਼ਲਿਸਟ ਕੌਂਸਲ ਆਫ਼ਨਾਗਾਲੈਂਡ-ਖਾਪਲਾਂਗ (ਐਨਐਸਸੀਐਨ-ਕੇ) ਦੇ ਅਣਪਛਾਤੇ ਵਿਦਰੋਹੀਆਂ ਨੇ ਹਮਲਾਕੀਤਾ। ਬਿਆਨਮੁਤਾਬਕਭਾਰਤੀ ਫੌਜੀਆਂ ਨੇ ਫੌਰੀ ਜਵਾਬੀਕਾਰਵਾਈਕਰਦਿਆਂ ਵਿਦਰੋਹੀਆਂ ਉਤੇ ਭਾਰੀ ਗੋਲੀਬਾਰੀਕੀਤੀ। ਇਸ ਕਾਰਨਬਾਗੀਆਂ ਦਾਸੰਪਰਕ ਟੁੱਟ ਗਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ। ਰਿਪੋਰਟਾਂ ਮਿਲੀਆਂ ਹਨ ਕਿ ਵਿਦਰੋਹੀਆਂ ਨੂੰ ਵੱਡੇ ਪੱਧਰਉਤੇ ਨੁਕਸਾਨ ਪੁੱਜਿਆ, ਜਦੋਂ ਕਿ ਭਾਰਤੀਜਵਾਨਾਂ ਨੂੰ ਕੋਈ ਜਾਨੀਨੁਕਸਾਨਨਹੀਂ ਹੋਇਆ। ਉਂਜ ਇਸ ਕਾਰਵਾਈ ਦੌਰਾਨ ਮਾਰੇ ਗਏ ਜਾਂ ਜ਼ਖ਼ਮੀ ਹੋਏ ਬਾਗ਼ੀਆਂ ਦੀਗਿਣਤੀਨਹੀਂ ਦੱਸੀ ਗਈ।
ਥਲਸੈਨਾ ਨੇ ਦਾਅਵਾਕੀਤਾ ਕਿ ਭਾਰਤੀਜਵਾਨਾਂ ਨੇ ਕੌਮਾਂਤਰੀ ਸਰਹੱਦਪਾਰਨਹੀਂ ਕੀਤੀ। ਇਸ ਘਟਨਾਬਾਰੇ ਕੈਬਨਿਟਮੀਟਿੰਗ ਦੌਰਾਨ ਇਕ ਸਵਾਲ ਦੇ ਜਵਾਬਵਿੱਚ ਕੇਂਦਰੀ ਗ੍ਰਹਿਮੰਤਰੀਰਾਜਨਾਥ ਸਿੰਘ ਨੇ ਕਿਹਾ, ”ਇਸ ਵਿੱਚ ਦੋ ਰਾਇਨਹੀਂ ਕਿ ਮਿਆਂਮਾਰਮਿੱਤਰਮੁਲਕ ਹੈ। ਸਾਨੂੰਜਿਹੜੀਵੀਜਾਣਕਾਰੀਮਿਲੇਗੀ, ਉਹ ਅਸੀਂ ਸਾਂਝੀ ਕਰਾਂਗੇ।” ਦੂਜੇ ਪਾਸੇ ਕੌਮੀ ਜਾਂਚ ਏਜੰਸੀ (ਐਨਆਈਏ) ਦੀਅਤਿਲੋੜੀਂਦੇ ਵਿਅਕਤੀਆਂ ਦੀ ਸੂਚੀ ਵਿੱਚਸ਼ਾਮਲ ਇਸਾਕ ਸੂਮੀ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੋਸਟਵਿੱਚ ਕਿਹਾ ਕਿ ਮੁਕਾਬਲਾਮਿਆਂਮਾਰਵਿੱਚਪੈਂਦੇ ਪਿੰਡਲਾਂਗਖੂ ਦੇ ਬਾਹਰ ਹੋਇਆ, ਜਿਹੜਾਸਰਹੱਦ ਤੋਂ 10-15 ਕਿਲੋਮੀਟਰਦੂਰਪੈਂਦਾ ਹੈ।
ਐਨਆਈਏ ਵੱਲੋਂ ਐਨਐਸਸੀਐਨ ਦੇ ਪੀਆਰਓਦੱਸੇ ਜਾਂਦੇ ਸੂਮੀ ਨੇ ਕਿਹਾ ਕਿ ਨਾਗਾਆਰਮੀਦੀਇਲੀਟਯੂਨਿਟਵੱਲੋਂ ਪਿੰਡਲਾਂਗਖੂ ਦੇ ਆਰਜ਼ੀਕੈਂਪਵੱਲਵਧਰਹੀਭਾਰਤੀ ਫੌਜ ਦੀਟੁਕੜੀਦਾਪਤਾਲਾਲੈਣਮਗਰੋਂ ਤੜਕੇ 3 ਵਜੇ ਮੁਕਾਬਲਾਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਰਿਪੋਰਟਮਿਲਣਤੱਕ ਗੋਲੀਬਾਰੀਜਾਰੀ ਸੀ। ਉਸ ਨੇ ਦਾਅਵਾਕੀਤਾ ਕਿ ਭਾਰਤੀ ਫੌਜ ਦੇ ਤਿੰਨਜਵਾਨਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਪਰਨਾਗਾਆਰਮੀ ਨੂੰ ਕੋਈ ਜਾਨੀਨੁਕਸਾਨਨਹੀਂ ਹੋਇਆ। ਉਸ ਨੇ ਪੋਸਟਵਿੱਚ ਕਿਹਾ ਕਿ ਉਹ ਮੌਜੂਦਾ ਸਮੇਂ ਮਿਆਂਮਾਰਵਿੱਚਯੈਂਗੌਨ ਵਿੱਚ ਹੈ। ਉਸ ਦੇ ਸੋਸ਼ਲਮੀਡੀਆਰਿਕਾਰਡਅਤੇ ਐਨਆਈਏ ਵੈਬਸਾਈਟਉਤੇ ਦਿੱਤੇ ਵੇਰਵਿਆਂ ਮੁਤਾਬਕ ਉਹ ਨਾਗਾਲੈਂਡ ਦੇ ਜ਼ੁਨਹੇਬੋਟੋ ਜ਼ਿਲ੍ਹੇ ਨਾਲਸਬੰਧਤ ਹੈ।
ਸੂਮੀਦੀਪੋਸਟ ਤੋਂ ਕੁੱਝ ਘੰਟਿਆਂ ਬਾਅਦਭਾਰਤੀਥਲਸੈਨਾ ਨੇ ਦਾਅਵਾਕੀਤਾ ਕਿ ਇਹ ਸਰਜੀਕਲਸਟਰਾਈਕਨਹੀਂ ਸੀ। ਪੂਰਬੀਕਮਾਂਡ ਨੇ ਟਵੀਟਕੀਤਾ ਕਿ ਭਾਰਤੀ ਫੌਜ ਦੇ ਜਾਨੀਨੁਕਸਾਨਦੀਆਂ ਰਿਪੋਰਟਾਂ ਗਲਤਹਨ। ਭਾਰਤ-ਮਿਆਂਮਾਰਸਰਹੱਦਉਤੇ ਗੋਲੀਬਾਰੀਤੜਕੇ 4:45 ਵਜੇ ਹੋਈ। ਫੌਜ ਨੇ ਮਨੀਪੁਰਵਿੱਚਆਪਣੇ 20 ਫੌਜੀ ਮਾਰੇ ਜਾਣਮਗਰੋਂ ਵੀਪਾਬੰਦੀਸ਼ੁਦਾਵਿਦਰੋਹੀਜਥੇਬੰਦੀਆਂ ਖ਼ਿਲਾਫ਼ ਇਸੇ ਤਰ੍ਹਾਂ ਕਾਰਵਾਈਕੀਤੀ ਸੀ।

 

ਭਾਰਤ ਨੇ ਸੰਯੁਕਤ ਰਾਸ਼ਟਰ ‘ਚ ਪਾਕਿਦੀਆਂ ਉਡਾਈਆਂ ਧੱਜੀਆਂ
ਪਾਕਿਸਤਾਨ ਨੂੰ ਦੱਸਿਆ ਦਹਿਸ਼ਗਰਦਾਂ ਦੀਧਰਤੀ
ਸੰਯੁਕਤਰਾਸ਼ਟਰ : ਭਾਰਤ ਨੇ ਪਾਕਿਸਤਾਨਦੀਆਂ ਧੱਜੀਆਂ ਉਡਾਉਂਦੇ ਹੋਏ ਉਸ ਨੂੰ ‘ਟੈਰੇਰਿਸਤਾਨ’ ਗਰਦਾਨਿਆਅਤੇ ਕਿਹਾ ਕਿ ਇਹ ਪੱਕੇ ਤੌਰ ‘ਤੇ ਦਹਿਸ਼ਤਗਰਦਾਂ ਦੀਧਰਤੀ ਹੈ ਜੋ ਲਗਾਤਾਰਸਨਅਤ ਵਾਂਗ ਵੱਧ-ਫੁਲਰਹੀ ਹੈ ਅਤੇ ਆਲਮੀਪੱਧਰ’ਤੇ ਉਨ੍ਹਾਂ ਦੀਬਰਾਮਦਕਰਦੀ ਹੈ। ਸੰਯੁਕਤਰਾਸ਼ਟਰਮਹਾਂ ਸਭਾ’ਵਿਚ ਦੋ-ਟੁੱਕ ਸ਼ਬਦਾਂ ਵਿਚਭਾਰਤੀਨੁਮਾਇੰਦੇ ਨੇ ਕਿਹਾ ਕਿ ਅਨੋਖੀ ਗੱਲ ਹੈ ਕਿ ਜਿਹੜੇ ਮੁਲਕ ਨੇ ਓਸਾਮਾਬਿਨਲਾਦਿਨਦਾਬਚਾਅਕੀਤਾਅਤੇ ਮੁੱਲ੍ਹਾਉਮਰ ਨੂੰ ਪਨਾਹਦਿੱਤੀ, ਉਹ ਖੁਦ ਨੂੰ ਪੀੜਤਹੋਣਦਾ ਰੌਲਾ-ਰੱਪਾ ਪਾਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨਮੰਤਰੀਸ਼ਾਹਿਦਖ਼ਾਕਾਨਅੱਬਾਸੀਵੱਲੋਂ ਸੰਯੁਕਤਰਾਸ਼ਟਰਆਮਸਭਾਵਿਚਕਸ਼ਮੀਰਦਾ ਮੁੱਦਾਉਠਾਏ ਜਾਣਮਗਰੋਂ ਭਾਰਤ ਨੇ ਉਸ ਨੂੰ ਜਵਾਬਦੇਣ ਦੇ ਆਪਣੇ ਹੱਕ ਦੀਵਰਤੋਂ ਦੌਰਾਨ ਇਹ ਟਿੱਪਣੀਕੀਤੀ। ਸੰਯੁਕਤਰਾਸ਼ਟਰਵਿਚਭਾਰਤ ਦੇ ਸਥਾਈਮਿਸ਼ਨ ‘ਚ ਪ੍ਰਥਮਸਕੱਤਰਏਨਮ ਗੰਭੀਰ ਨੇ ਕਿਹਾ,”ਹੁਣਤਕਪਾਕਿਸਤਾਨ ਦੇ ਸਾਰੇ ਗੁਆਂਢੀ ਉਸ ਦੇ ਤੱਥਾਂ ਨੂੰ ਤੋੜਨ-ਮਰੋੜਨ, ਚਲਾਕੀਅਤੇ ਬੇਈਮਾਨੀ’ਤੇ ਆਧਾਰਿਤਕਹਾਣੀਆਂ ਤਿਆਰਕਰਨਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਨਾਲਜਾਣੂ ਹੋ ਗਏ ਹਨ।”ਭਾਰਤੀਰਾਜਦੂਤ ਨੇ ਕਿਹਾ ਕਿ ਆਪਣੇ ਛੋਟੇ ਜਿਹੇ ਇਤਿਹਾਸ ਦੌਰਾਨ ਪਾਕਿਸਤਾਨ ਅੱਤਵਾਦ ਦਾਸਮਾਨਅਰਥੀਬਣ ਗਿਆ ਹੈ। ਪਾਕਿਸਤਾਨਦਾਮਤਲਬ ਹੈ ‘ਪਾਕਿ-ਪਵਿੱਤਰ ਜ਼ਮੀਨ’ਪਰਅਸਲੀਅਤਵਿਚ ਇਹ ਸ਼ੁੱਧ ਅੱਤਵਾਦ ਦੀ ਜ਼ਮੀਨਬਣ ਗਈ ਹੈ।
ਗੰਭੀਰ ਨੇ ਕਿਹਾ ਕਿ ਪਾਕਿਸਤਾਨ ਦੇ ਮੌਜੂਦਾ ਹਾਲਾਤਦਾਇਥੋਂ ਪਤਾ ਲੱਗ ਜਾਂਦਾ ਹੈ ਕਿ ਹਾਫ਼ਿਜ਼ ਮੁਹੰਮਦਸਈਦ, ਜਿਸ ਦੀਦਹਿਸ਼ਤੀਜਥੇਬੰਦੀਲਸ਼ਕਰ-ਏ-ਤੋਇਬਾ ਨੂੰ ਸੰਯੁਕਤਰਾਸ਼ਟਰ ਨੇ ਨਾਮਜ਼ਦਕੀਤਾ ਹੋਇਆ ਹੈ, ਨੂੰ ਹੁਣ ਸਿਆਸੀ ਪਾਰਟੀ ਦੇ ਆਗੂ ਵਜੋਂ ਮਾਨਤਾਦਿੱਤੀ ਜਾ ਰਹੀ ਹੈ। ‘ਜੰਮੂ-ਕਸ਼ਮੀਰਹਮੇਸ਼ਾਭਾਰਤਦਾਅਨਿੱਖੜਵਾਂ ਅੰਗ ਰਹੇਗਾ।

 

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …