ਹੁਣ ਤਨਖਾਹ ਸਿੱਧਾ ਖਾਤੇ ‘ਚ ਜਾਂ ਚੈਕ ਰਾਹੀਂ ਦੇਣੀ ਪਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਸ਼ਲੈਸ ਭਾਰਤ ਵੱਲ ਮੋਦੀ ਸਰਕਾਰ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ। ਹੁਣ ਤਨਖਾਹ ਸਿੱਧਾ ਖਾਤੇ ਵਿਚ ਜਾਂ ਚੈੱਕ ਰਾਹੀਂ ਹੀ ਦੇਣੀ ਹੋਵੇਗੀ। ਕੇਂਦਰੀ ਕੈਬਨਿਟ ਨੇ ਇਸ ਆਰਡੀਨੈਂਸ ‘ਤੇ ਮੋਹਰ ਲਾ ਦਿੱਤੀ ਹੈ। ਹਾਲਾਂਕਿ ਇਸ ‘ਤੇ ਅਜੇ ਰਾਸ਼ਟਰਪਤੀ ਦੇ ਦਸਤਖਤ ਹੋਣੇ ਬਾਕੀ ਹਨ। ਕੈਬਨਿਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਨਕਦ ਤਨਖਾਹ ਦੇਣ ‘ਤੇ ਰੋਕ ਲੱਗ ਗਈ ਹੈ। ਇਸ ਬਾਰੇ ਬਿੱਲ 15 ਦਸੰਬਰ ਨੂੰ ਲੋਕ ਸਭਾ ਵਿਚ ਰੱਖਿਆ ਗਿਆ ਸੀ। ਇਸ ਨੂੰ ਅਗਲੇ ਸਾਲ ਬਜਟ ਇਜਲਾਸ ਵਿਚ ਪਾਸ ਕਰਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇਸ਼ ਵਿਚ ਕੈਸ਼ਲੈਸ ਲੈਣ-ਦੇਣ ਨੂੰ ਵਧਾਉਣ ‘ਤੇ ਜ਼ੋਰ ਦੇ ਰਹੀ ਹੈ। ਇਸ ਲਈ ਕੈਸ਼ਲੈਸ ਟ੍ਰਾਜ਼ੈਕਸ਼ਨ ‘ਤੇ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …