ਕਿਹਾ, ਪੰਜਾਬ ਵਿਧਾਨ ਸਭਾ ਚੋਣਾਂ ਇਕ ਪੜਾਅ ਵਿਚ ਹੀ ਕਰਵਾਈਆਂ ਜਾਣ
ਕੀਤਾ ਖੁਲਾਸਾ, ਸਿੱਧੂ ਟੱਬਰ ‘ਚੋਂ ਇਕ ਨੂੰ ਟਿਕਟ ਤੇ ਜਿਹੜੇ ਵਿਧਾਇਕਾਂ ਦੀ ਜਿੱਤਣ ਦੀ ਉਮੀਦ ਨਹੀਂ ਉਨ੍ਹਾਂ ਦੀ ਕੱਟੇਗੀ ਟਿਕਟ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਪੰਜਾਬ ਵਿਧਾਨ ਸਭਾ ਚੋਣਾਂ ਇੱਕ ਪੜਾਅ ਵਿੱਚ ਕਰਵਾਉਣ ਦੀ ਅਪੀਲ ਕੀਤੀ ਹੈ। ਕੈਪਟਨ ਨੇ ਪੱਤਰ ਵਿਚ ਕਿਹਾ ਹੈ ਕਿ ਪੰਜਾਬ ਦਾ ਸਿਆਸੀ ਵਾਤਾਵਰਨ ਬਾਦਲ ਸਰਕਾਰ ਦੇ ਰਾਜ ਕਾਰਨ ਪਹਿਲਾਂ ਹੀ ਬਹੁਤ ਵਿਗੜ ਚੁੱਕਿਆ ਹੈ। ਚੋਣਾਂ ਲਈ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਜਾਣ ਦੇ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ।
ਉਨ੍ਹਾਂ ਨਾਲ ਹੀ ਇਹ ਵੀ ਖੁਲਾਸਾ ਕੀਤਾ ਕਿ ਮੌਜੂਦਾ ਜਿਹੜੇ ਵੀ ਕਾਂਗਰਸੀ ਵਿਧਾਇਕ ਜਿੱਤਣ ਦੀ ਕਾਬਲੀਅਤ ਨਹੀਂ ਰੱਖਦੇ , ਉਨ੍ਹਾਂ ਵਿਧਾਇਕਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਤੇ ਉਹਨਾਂ ਦੀ ਥਾਂ ‘ਤੇ ਨਵੇਂ ਅਤੇ ਜਿੱਤਣ ਦਾ ਦਮ ਰੱਖਣ ਵਾਲੇ ਉਮੀਦਵਾਰ ਉਤਾਰੇ ਜਾਣਗੇ। ਨਵਜੋਤ ਸਿੰਘ ਸਿੱਧੂ ਬਾਰੇ ਉਠ ਰਹੇ ਸਵਾਲਾਂ ਦੇ ਸਬੰਧ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਲਦੀ ਹੀ ਮੇਰੀ ਵੀ ਨਵਜੋਤ ਸਿੱਧੂ ਨਾਲ ਮੁਲਾਕਾਤ ਹੋਵੇਗੀ ਤੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਲਈ ਗੱਲਬਾਤ ਸਿਰੇ ਚੜ੍ਹ ਜਾਵੇਗੀ। ਪਰ ਅਮਰਿੰਦਰ ਨੇ ਸਾਫ ਕਰ ਦਿੱਤਾ ਕਿ ਕਾਂਗਰਸ ਵਿਚ ਇਕ ਪਰਿਵਾਰ ਵਿਚੋਂ ਇਕ ਨੂੰ ਟਿਕਟ ਵਾਲਾ ਫਾਰਮੂਲਾ ਸਿੱਧੂ ਪਰਿਵਾਰ ‘ਤੇ ਵੀ ਲਾਗੂ ਹੁੰਦਾ ਹੈ, ਵਿਧਾਇਕ ਦੀ ਚੋਣ ਲਈ ਸਿੱਧੂ ਜੋੜੇ ਵਿਚੋਂ ਇਕ ਨੂੰ ਹੀ ਟਿਕਟ ਦਿੱਤੀ ਜਾਵੇਗੀ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …