Breaking News
Home / ਭਾਰਤ / ਅਜਮੇਰ ਧਮਾਕਾ ਮਾਮਲੇ ‘ਚ ਅਸੀਮਾਨੰਦ ਬਰੀ

ਅਜਮੇਰ ਧਮਾਕਾ ਮਾਮਲੇ ‘ਚ ਅਸੀਮਾਨੰਦ ਬਰੀ

10 ਸਾਲ ਪੁਰਾਣੇ ਮਾਮਲੇ ‘ਚ ਤਿੰਨ ਦੋਸ਼ੀ ਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼
10 ਸਾਲ ਪੁਰਾਣੇ ਅਜਮੇਰ ਬੰਬ ਧਮਾਕੇ ਮਾਮਲੇ ਵਿਚ ਸਵਾਮੀ ਅਸੀਮਾਨੰਦ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਨੇ 9 ਆਰੋਪੀਆਂ ਵਿਚੋਂ ਅਸੀਮਾਨੰਦ ਸਮੇਤ 6 ਨੂੰ ਬਰੀ ਕੀਤਾ ਹੈ। ਸੁਨੀਲ ਜੋਸ਼ੀ, ਭਾਵੇਸ਼ ਅਤੇ ਦੇਵੇਂਦਰ ਗੁਪਤਾ ਨੂੰ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਦੋਸ਼ੀਆਂ ਵਿਚੋਂ ਸੁਨੀਲ ਜੋਸ਼ੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਜ਼ਾ ਦਾ ਐਲਾਨ 16 ਮਾਰਚ ਨੂੰ ਹੋਵੇਗਾ।
ਜ਼ਿਕਰਯੋਗ ਹੈ ਕਿ 11 ਅਕਤੂਬਰ 2007 ਦੀ ਸ਼ਾਮ ਨੂੰ ਰੋਜ਼ਾ ਇਫਤਾਰ ਦੇ ਸਮੇਂ ਦਰਗਾਹ ਵਿਚ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 15 ਜ਼ਖ਼ਮੀ ਹੋਏ ਸਨ। ਮੌਕੇ ‘ਤੇ ਮਿਲੇ ਇਕ ਬੈਗ ਵਿਚੋਂ ਇਕ ਜ਼ਿੰਦਾ ਬੰਬ ਵੀ ਮਿਲਿਆ ਸੀ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਸੀ।

Check Also

ਦਿੱਲੀ ’ਚ ਏਕਿਊਆਈ 500 ਤੋਂ ਪਾਰ

ਦਿੱਲੀ ’ਚ ਸਾਰੇ ਸਕੂਲ ਅਤੇ ਡੀਯੂ-ਜੇਐਨਯੂ ਦੇ ਕਾਲਜਾਂ ’ਚ ਔਨਲਾਈਨ ਕਲਾਸਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ …