ਭਾਰਤ ਨੇ ਬਣਾਏ 2 ਵਿਕਟਾਂ ’ਤੇ 116 ਦੌੜਾਂ
ਦੁਬਈ/ਬਿਊਰੋ ਨਿਊਜ਼ : ਇੱਥੋਂ ਦੇ ਦੁਬਈ ਇੰਟਰਨੈਸ਼ਨਲ ਕਿ੍ਰਕਟ ਸਟੇਡੀਅਮ ਵਿੱਚ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਪਹਿਲਾਂ ਨਿਊਜ਼ੀਲੈਂਡ ਨੇ ਭਾਰਤ ਦੇ ਤੇਜ਼ ਗੇਂਦਬਾਜ਼ਾਂ ਖਲਿਾਫ਼ ਖੂਬ ਦੌੜਾਂ ਬਟੋਰੀਆਂ। ਨਿਊਜ਼ੀਲੈਂਡ ਦੀ ਟੀਮ ਨੇ ਭਾਰਤੀ ਟੀਮ ਅੱਗੇ ਸੱਤ ਵਿਕਟਾਂ ਦੇ ਨੁਕਸਾਨ ’ਤੇ 252 ਦੌੜਾਂ ਦਾ ਟੀਚਾ ਰੱਖਿਆ। ਨਿਊਜ਼ੀਲੈਂਡ ਦੀ ਪਹਿਲੀ ਵਿਕਟ 57 ਦੌੜਾਂ ’ਤੇ ਵਿਲ ਯੰਗ ਵਜੋਂ ਡਿੱਗੀ। ਉਸ ਨੂੰ ਵਰੁਨ ਚੱਕਰਵਰਤੀ ਨੇ ਐਲਬੀਡਬਲਿਊ ਆਊਟ ਕੀਤਾ। ਉਸ ਨੇ 23 ਦੌੜਾਂ ਵਿੱਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰਚਿਨ ਰਵਿੰਦਰ ਦੀ ਵਿਕਟ ਡਿੱਗੀ। ਉਸ ਨੇ 29 ਗੇਂਦਾਂ ਵਿੱਚ 37 ਦੌੜਾਂ ਬਣਾਈਆਂ। ਉਸ ਨੂੰ ਕੁਲਦੀਪ ਯਾਦਵ ਲੇ ਕਲੀਨ ਬੋਲਡ ਕੀਤਾ। ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਕੇਨ ਵਿਲੀਅਮਸਨ ਨੂੰ ਆਪਣੀ ਹੀ ਗੇਂਦ ’ਤੇ ਕੈਚ ਆਊਟ ਕੀਤਾ। ਉਸ ਨੇ 14 ਗੇਂਦਾਂ ਵਿੱਚ 11 ਦੌੜਾਂ ਬਣਾਈਆਂ। ਇਸ ਤੋਂ ਬਾਅਦ ਟੌਮ ਲੈਥਮ 14 ਦੌੜਾਂ ਬਣਾ ਕੇ ਆਊਅ ਹੋਇਆ। ਨਿਊਜ਼ੀਲੈਂਡ ਨੇ 23.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 108 ਦੌੜਾਂ ਬਣਾ ਲਈਆਂ ਹਨ। ਇਸ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਦੋ ਕੈਚ ਛੱਡੇ। ਪਹਿਲੀ ਵਾਰ ਮੁਹੰਮਦ ਸ਼ਮੀ ਨੇ ਆਪਣੀ ਹੀ ਗੇਂਦ ’ਤੇ ਰਚਿਨ ਦਾ ਕੈਚ ਛੱਡਿਆ। ਇਸ ਤੋਂ ਬਾਅਦ ਵਰੁਨ ਦੀ ਗੇਂਦ ’ਤੇ ਰਚਿਨ ਦਾ ਕੈਚ ਸ਼੍ਰੇਅਸ ਅਈਅਰ ਨੇ ਛੱਡਿਆ। ਭਾਰਤ ਨੂੰ ਪਹਿਲੀ ਸਫਲਤਾ ਉਸ ਵੇਲੇ ਮਿਲੀ ਜਦੋਂ ਵਰੁਨ ਚੱਕਰਵਰਤੀ ਨੇ ਵਿਲ ਯੰਗ ਨੂੰ ਐਲਬੀਡਬਲਿਊ ਆਊਟ ਕੀਤਾ। ਇਸ ਮਗਰੋਂ ਲੇਨਨ ਫਿਲਿਪਸ 37.5 ਓਵਰ ਵਿੱਚ 34 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਵਰੁਣ ਚਕਰਵਰਤੀ ਨੇ ਆਊਟ ਕੀਤਾ। ਡਰੇਲ ਮਿਸ਼ੇਲ 45.4 ਓਵਰ ਵਿੱਚ 63 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੂੰ ਮੁਹੰਮਦ ਸ਼ਮੀ ਦੀ ਗੇਂਦ ’ਤੇ ਰੋਹਿਤ ਨੇ ਕੈਚ ਆਊਟ ਕੀਤਾ। ਮਿਸ਼ੈਲ ਸੇਂਟਨਰ 49ਵੇਂ ਓਵਰ ’ਚ ਅੱਠ ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਪਹਿਲਾਂ ਮੈਚ ਦਾ ਟਾਸ ਨਿਊਜ਼ੀਲੈਂਡ ਨੇ ਜਿੱਤਿਆ ਤੇ ਉਨ੍ਹਾਂ ਭਾਰਤੀ ਟੀਮ ਨੂੰ ਗੇਂਦਬਾਜ਼ੀ ਕਰਨ ਦਾ ਸੱਦਾ ਦਿੱਤਾ। ਦੂਜੇ ਪਾਸੇ ਸੱਟ ਕਾਰਨ ਨਿਊਜ਼ੀਲੈਂਡ ਦੇ ਮੈਟ ਹੈਨਰੀ ਮੈਚ ਨਹੀਂ ਖੇਡਣਗੇ। ਉਸ ਦੀ ਥਾਂ ’ਤੇ ਨਾਥਨ ਸਮਿੱਥ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਹਮੇਸ਼ਾ ਭਾਰਤ ਨੂੰ ਸਖ਼ਤ ਚੁਣੌਤੀ ਦਿੰਦਾ ਆਇਆ ਹੈ। ਐਤਕੀਂ ਭਾਰਤੀ ਟੀਮ ਦਾ ਆਤਮਵਿਸ਼ਵਾਸ ਇਸ ਲਈ ਵੀ ਵਧਿਆ ਹੈ ਕਿਉਂਕਿ ਉਸ ਦੀ ਸਪਿੰਨ ਚੌਕੜੀ ਦੁਬਈ ਇੰਟਰਨੈਸ਼ਨਲ ਕਿ੍ਰਕਟ ਸਟੇਡੀਅਮ ਦੀ ਫਲੈਟ ਪਿੱਚ ’ਤੇ ਬਹੁਤ ਸਫਲ ਰਹੀ ਹੈ।
Check Also
ਗੁਰਦੁਆਰਾ ਹੇਮਕੁੰਟ ਸਾਹਿਬ ਜਾਣ ਲਈ ਆਰਜ਼ੀ ਪੁਲ ਸਥਾਪਿਤ
ਗੋਬਿੰਦ ਘਾਟ ਵਿੱਚ ਅਲਕਨੰਦਾ ਨਦੀ ’ਤੇ ਬਣਾਇਆ ਪੁਲ ਅੰਮਿ੍ਰਤਸਰ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ …