ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਕੀਤੇ ਹਨ ਲੋਕ ਭਲਾਈ ਦੇ ਕਾਰਜ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰ ਸੋਨੂੰ ਸੂਦ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਲਗਾਏ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਪਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਸਮੇਤ ਹੋਰ ਲੋੜਵੰਦ ਵਿਅਕਤੀਆਂ ਦੀ ਉੱਚੇਚੇ ਤੌਰ ‘ਤੇ ਮੱਦਦ ਕੀਤੀ ਗਈ ਸੀ। ਇਸ ਲੋਕ ਭਲਾਈ ਦੇ ਕਾਰਜ ਕਰਕੇ ਸੋਨੂੰ ਸੂਦ ਨੂੰ ਵਿਸ਼ੇਸ਼ ਮਾਨਵਤਾਵਾਦੀ ਐਕਸ਼ਨ ਪੁਰਸਕਾਰ ઠਭੇਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਐਵਾਰਡ ਐਂਜਲੀਨਾ ਜੋਲੀ, ਡੇਵਿਡ ਬੈਕਹਮ, ਲੀਓਨਾਰਦੋ ਡੀ ਕੈਪਰੀਓ, ਐਮਾ ਵਾਟਸਨ ਤੇ ਲਿਆਮ ਨੀਸਨ ਵਰਗੀਆਂ ਹਸਤੀਆਂ ਨੂੰ ਮਿਲ ਚੁੱਕਾ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …