12.8 C
Toronto
Thursday, September 24, 2026
spot_img
Homeਭਾਰਤਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ...

ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਕੀਤੇ ਤਿੱਖੇ ਹਮਲੇ

ਕਾਂਗਰਸ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਸੋਨੀਆ ਗਾਂਧੀ ਨੇ ਮੋਦੀ ਸਰਕਾਰ ‘ਤੇ ਕੀਤੇ ਤਿੱਖੇ ਹਮਲੇਨਵੀਂ ਦਿੱਲੀ : ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਇਕ ਸਮਾਗਮ ਵਿਚ ਮੋਦੀ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਸੋਨੀਆ ਗਾਂਧੀ ਨੇ ਕਿਹਾ ਕਿ 26 ਮਈ 2014 ਤੋਂ ਪਹਿਲਾਂ ਕੀ ਭਾਰਤ ਵਿਸ਼ਾਲ ਬਲੈਕ ਹੋਲ ਸੀ? ਕੀ ਭਾਰਤ ਨੇ ਸਿਰਫ਼ ਪਿਛਲੇ ਚਾਰ ਸਾਲਾਂ ਵਿਚ ਹੀ ਤਰੱਕੀ ਕੀਤੀ ਹੈ?ਉਨ੍ਹਾਂ ਨੇ ਕਿਹਾ ਕਿ ਕੀ ਇਹ ਦਾਅਵਾ ਸਾਡੇ ਆਪਣੇ ਸੂਝਵਾਨ ਲੋਕਾਂ ਦੀ ਬੇਇੱਜ਼ਤੀ ਨਹੀਂ ਹੈ? ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਇਹ ਗੱਲ ਚਲਾਈ ਹੈ ਕਿ ਕਾਂਗਰਸ ਇਕ ਮੁਸਲਿਮ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਰਾਜੀਵ ਗਾਂਧੀ ਨਾਲ ਯਾਤਰਾ ‘ਤੇ ਹੁੰਦੇ ਸਨ ਤਾਂ ਉਹ ਹਮੇਸ਼ਾ ਮੰਦਰ ਜਾਂਦੇ ਸਨ ਪਰ ਉਨ੍ਹਾਂ ਨੇ ਕਦੀ ਇਸ ਦਾ ਦਿਖਾਵਾ ਨਹੀਂ ਕੀਤਾ। ਸੋਨੀਆ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਛੱਡਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਮਾਗਮ ਵਿਚ ਖੁੱਲ੍ਹ ਕੇ ਗੱਲ ਕੀਤੀ ਹੈ।

RELATED ARTICLES
POPULAR POSTS