20.4 C
Toronto
Tuesday, September 1, 2026
spot_img
HomeਕੈਨੇਡਾFrontਭਾਰਤ ਸਰਕਾਰ ਭਲਕੇ ਵੀਰਵਾਰ ਤੋਂ 35 ਰੁਪਏ ਕਿੱਲੋ ਵੇਚੇਗੀ ਪਿਆਜ਼

ਭਾਰਤ ਸਰਕਾਰ ਭਲਕੇ ਵੀਰਵਾਰ ਤੋਂ 35 ਰੁਪਏ ਕਿੱਲੋ ਵੇਚੇਗੀ ਪਿਆਜ਼

ਭਾਰਤ ਸਰਕਾਰ ਭਲਕੇ ਵੀਰਵਾਰ ਤੋਂ 35 ਰੁਪਏ ਕਿੱਲੋ ਵੇਚੇਗੀ ਪਿਆਜ਼
ਚੰਡੀਗੜ੍ਹ ਤੇ ਲੁਧਿਆਣਾ ਸਣੇ ਹੋਰ ਸ਼ਹਿਰਾਂ ਵਿਚ ਵੀ ਵੰਡਿਆ ਜਾਵੇਗਾ ਪਿਆਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਭਰ ਵਿਚ ਪਿਆਜ਼ ਦੀਆਂ ਲਗਾਤਾਰ ਵਧਦੀਆਂ ਕੀਮਤਾਂ ’ਤੇ ਠੱਲ੍ਹ ਪਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਭਲਕੇ ਵੀਰਵਾਰ ਤੋਂ ਦਿੱਲੀ ਵਿਚ ਆਪਣੇ ਬਫਰ ਸਟਾਕ ਵਿਚੋਂ 35 ਰੁਪਏ ਕਿੱਲੋ ਦੀ ਰਿਆਇਤੀ ਦਰ ’ਤੇ ਪਿਆਜ਼ ਵੇਚਣਾ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸ਼ਹਿਰਾਂ ਵਿਚ ਪਿਆਜ਼  ਦੀ ਰਿਟੇਲ ਕੀਮਤ 55 ਤੋਂ 60 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਭਲਕੇ ਵੀਰਵਾਰ ਨੂੰ ਦਿੱਲੀ ਵਿਚ ਇਸ ਰਿਆਇਤੀ ਪਿਆਜ਼ ਦੀ ਵਿਕਰੀ ਦੀ ਸ਼ੁਰੂਆਤ ਕਰਨਗੇ। ਇਹ ਵੀ ਦੱਸਿਆ ਗਿਆ ਕਿ ਰੇਲ ਰਾਹੀਂ ਆਉਣ ਵਾਲੀ ਪਿਆਜ਼ ਦੀ ਇਸ ਖੇਪ ਦੀ ਵਰਤੋਂ ਚੰਡੀਗੜ੍ਹ, ਲੁਧਿਆਣਾ, ਵਾਰਾਣਸੀ ਅਤੇ ਕਈ ਹੋਰ ਸ਼ਹਿਰਾਂ ਵਿਚ ਵੀ ਸਸਤੇ ਭਾਅ ਪਿਆਜ਼ ਵੇਚਣ ਲਈ ਕੀਤੀ ਜਾਵੇਗੀ।

ਚੰਡੀਗੜ੍ਹ ’ਚ ਕਾਂਗਰਸ ਪਾਰਟੀ ਦਾ ‘ਚੀਨੀ ਲੰਗਰ’ 10 ਮਿੰਟਾਂ ’ਚ ਖਤਮ
ਚੀਨੀ ਲੈਣ ਲਈ ਲੋਕਾਂ ’ਚ ਹੋ ਗਈ ਧੱਕਾ-ਮੁੱਕੀ
ਚੰਡੀਗੜ੍ਹ/ਬਿਊਰੋ ਨਿਊਜ਼
ਚੀਨੀ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ ਕਰਨ ਲਈ ਕਾਂਗਰਸ ਪਾਰਟੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ 35 ’ਚ ਚੀਨੀ ਦਾ ਲੰਗਰ ਲਗਾਇਆ ਅਤੇ ਇਹ ਲੰਗਰ ਕਰੀਬ 10 ਮਿੰਟਾਂ ’ਚ ਹੀ ਖਤਮ ਹੋ ਗਿਆ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੀਨੀ ਦੇ ਇਕ-ਇਕ ਕਿੱਲੋ ਦੇ ਪੈਕੇਟ ਲੈ ਆਏ ਸਨ ਅਤੇ ਇਨ੍ਹਾਂ ਪੈਕੇਟਾਂ ’ਤੇ ਕਾਂਗਰਸ ਪਾਰਟੀ ਦਾ ਚੋਣ ਨਿਸ਼ਾਨ ‘ਪੰਜਾ’ ਵੀ ਬਣਾਇਆ ਹੋਇਆ ਸੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ. ਲੱਕੀ ਨੇ ਕਿਹਾ ਕਿ ਉਹਨਾਂ ਨੇ ਕਰੀਬ 25 ਟਨ ਚੀਨੀ ਵੰਡੀ ਹੈ। ਇਸੇ ਦੌਰਾਨ ਮੁਫਤ ਵਿਚ ਚੀਨੀ ਮਿਲਣ ਦੀ ਗੱਲ ਦਾ ਪਤਾ ਲੱਗਦਿਆਂ ਹੀ ਭੀੜ ਇਕੱਠੀ ਹੋ ਗਈ ਅਤੇ ਇਸ ਦੌਰਾਨ ਲੋਕਾਂ ਵਿਚ ਧੱਕਾ ਮੁੱਕੀ ਵੀ ਹੋਈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੇ ਲਈ ਮੱਦਦ ਨਹੀਂ ਹੈ, ਬਲਕਿ ਇਹ ਸਿਰਫ ਕੇਂਦਰ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਉਹ ਲਗਾਤਾਰ ਵਧ ਰਹੀ ਮਹਿੰਗਾਈ ਵੱਲ ਧਿਆਨ ਦੇਵੇ।

RELATED ARTICLES
POPULAR POSTS