ਕਿਹਾ, ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦਿਆਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ। ਮਮਤਾ ਨੇ ਭਵਾਨੀਪੁਰ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਨੂੰ ‘ਜੁਮਲਾ’ ਪਾਰਟੀ ਦੱਸਿਆ। ਮਮਤਾ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਦੀ ਆਗਿਆ ਨਹੀਂ ਦਿਆਂਗੇ। ਧਿਆਨ ਰਹੇ ਕਿ ਪੱਛਮੀ ਬੰਗਾਲ ਦੇ ਭਵਾਨੀਪੁਰ ਹਲਕੇ ’ਤੇ 30 ਸਤੰਬਰ ਨੂੰ ਜ਼ਿਮਨੀ ਚੋਣ ਹੋ ਰਹੀ ਹੈ ਅਤੇ ਮਮਤਾ ਉਸ ਹਲਕੇ ਤੋਂ ਚੋਣ ਲੜ ਰਹੇ ਹਨ। ਦੱਸਣਾ ਬਣਦਾ ਹੈ ਕਿ ਪੱਛਮੀ ਬੰਗਾਲ ਵਿਚ ਹੋਈਆਂ ਚੋਣਾਂ ਦੌਰਾਨ ਮਮਤਾ ਦੀ ਪਾਰਟੀ ਤਿ੍ਰਣਾਮੂਲ ਕਾਂਗਰਸ ਤਾਂ ਜਿੱਤ ਗਈ ਸੀ, ਪਰ ਉਹ ਖੁਦ ਚੋਣ ਹਾਰ ਗਏ ਸਨ। ਫਿਰ ਵੀ ਪਾਰਟੀ ਨੇ ਮਮਤਾ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਹੁਣ 30 ਸਤੰਬਰ ਦੀ ਚੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਮਤਾ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਨਹੀਂ।