7.8 C
Toronto
Thursday, October 30, 2025
spot_img
Homeਭਾਰਤਏਅਰ ਸਟਰਾਈਕ ਮੌਕੇ ਭਾਰਤੀ ਫੌਜ ਨੂੰ ਕਿਹਾ ਗਿਆ ਸੀ ਪਾਕਿ ਦੇ ਕਿਸੇ...

ਏਅਰ ਸਟਰਾਈਕ ਮੌਕੇ ਭਾਰਤੀ ਫੌਜ ਨੂੰ ਕਿਹਾ ਗਿਆ ਸੀ ਪਾਕਿ ਦੇ ਕਿਸੇ ਵੀ ਨਾਗਰਿਕ ਅਤੇ ਸੈਨਿਕ ਦਾ ਨਾ ਹੋਵੇ ਨੁਕਸਾਨ

ਅਹਿਮਦਾਬਾਦ/ਬਿਊਰੋ ਨਿਊਜ਼
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਹਿਮਦਾਬਾਦ ਵਿਚ ਇਕ ਸਮਾਗਮ ਦੌਰਾਨ ਕਿਹਾ ਕਿ ਏਅਰ ਸਟਰਾਈਕ ਦੇ ਸਮੇਂ ਭਾਰਤੀ ਫੌਜ ਨੂੰ ਸਾਫ ਕਿਹਾ ਗਿਆ ਸੀ ਕਿ ਪਾਕਿ ਦੇ ਕਿਸੇ ਵੀ ਨਾਗਰਿਕ ਅਤੇ ਸੈਨਿਕ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹੀ ਕਿਹਾ ਸੀ ਕਿ ਏਅਰ ਸਟਰਾਈਕ ਖੁਦ ਦੇ ਬਚਾਅ ਵਿਚ ਕੀਤੀ ਗਈ ਕਾਰਵਾਈ ਹੈ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫੌਜ ਨੇ ਲੰਘੀ 26 ਫਰਵਰੀ ਨੂੰ ਪਾਕਿ ਦੇ ਬਾਲਾਕੋਟ, ਚਕੋਟੀ ਅਤੇ ਮੁਜੱਫਰਾਬਾਦ ਵਿਚ ਦਾਖਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ 350 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਸੀ, ਪਰ ਇਸ ‘ਤੇ ਬਾਅਦ ਵਿਚ ਸਵਾਲ ਵੀ ਉਠਦੇ ਰਹੇ। ਸੁਸ਼ਮਾ ਨੇ ਕਿਹਾ ਕਿ ਭਾਰਤੀ ਫੌਜੀਆਂ ਨੂੰ ਇਹ ਕਿਹਾ ਗਿਆ ਸੀ ਕਿ ਉਹ ਜੈਸ਼ ਏ ਮੁਹੰਮਦ ਨੂੰ ਨਿਸ਼ਾਨਾ ਬਣਾਉਣ, ਜੋ ਪੁਲਵਾਮਾ ਅੱਤਵਾਦੀ ਹਮਲੇ ਲਈ ਕਸੂਰਵਾਰ ਹੈ ਅਤੇ ਫੌਜ ਨੇ ਅਜਿਹਾ ਹੀ ਕੀਤਾ। ਜ਼ਿਕਰਯੋਗ ਹੈ ਕਿ ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਣ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ ਏਅਰ ਸਟਰਾਈਕ ਕੀਤੀ ਸੀ।

RELATED ARTICLES
POPULAR POSTS