Breaking News
Home / ਭਾਰਤ / ਹਨੀਪ੍ਰੀਤ ਦਾ ਡੇਰਾ ਮੁਖੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਿਆ

ਹਨੀਪ੍ਰੀਤ ਦਾ ਡੇਰਾ ਮੁਖੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਵਧਿਆ

5ਵੀਂ ਵਾਰ ਰਾਮ ਰਹੀਮ ਨੂੰ ਮਿਲਣ ਜੇਲ੍ਹ ‘ਚ ਪਹੁੰਚੀ ਹਨੀਪ੍ਰੀਤ
ਰੋਹਤਕ/ਬਿਊਰੋ ਨਿਊਜ਼
ਬਲਾਤਕਾਰ ਦੇ ਮਾਮਲਿਆਂ ਵਿਚ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਹਰਿਆਣਾ ਦੇ ਰੋਹਤਕ ‘ਚ ਪੈਂਦੀ ਸੋਨਾਰੀਆ ਜੇਲ੍ਹ ਵਿਚ ਬੰਦ ਹੈ। ਇਸ ਤੋਂ ਪਹਿਲਾਂ ਉਸਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਜ਼ਮਾਨਤ ਮਿਲ ਗਈ ਸੀ ਅਤੇ ਉਹ ਥੋੜ੍ਹੇ ਸਮੇਂ ਵਿਚ ਹੀ ਡੇਰਾ ਮੁਖੀ ਨੂੰ ਪੰਜਵੀਂ ਵਾਰ ਮਿਲਣ ਲਈ ਅੱਜ ਫਿਰ ਜੇਲ੍ਹ ਪਹੁੰਚ ਗਈ। ਉਂਝ ਅੱਜ ਹਨੀਪ੍ਰੀਤ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦੀ ਬਜਾਏ ਆਮ ਇਨੋਵਾ ਕਾਰ ਵਿੱਚ ਹੀ ਜੇਲ੍ਹ ਪਹੁੰਚੀ। ਉਸ ਨੇ 20 ਮਿੰਟ ਡੇਰਾ ਮੁਖੀ ਨਾਲ ਮੁਲਾਕਾਤ ਕੀਤੀ ਤੇ ਫਿਰ ਚਲੀ ਗਈ ਅਤੇ ਉਸ ਨਾਲ ਦੋ ਵਕੀਲ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਡੇਰਾ ਮੁਖੀ ਦਾ ਬੇਟਾ ਤੇ ਦੋਵੇਂ ਬੇਟੀਆਂ ਨੇ ਵੀ ਪਿਛਲੇ ਦਿਨੀਂ ਉਸ ਨਾਲ ਮੁਲਾਕਾਤ ਕੀਤੀ। ਚਰਚਾ ਹੈ ਕਿ ਰਾਮ ਰਹੀਮ ਦੇ ਜੇਲ੍ਹ ਵਿੱਚ ਜਾਣ ਮਗਰੋਂ ਡੇਰੇ ਦੇ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ ਅਤੇ ਇਸੇ ਲਈ ਹੀ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ।

Check Also

ਕਰੋਨਾ ਦੇ ਗੰਭੀਰ ਮਾਮਲਿਆਂ ‘ਚ ਭਾਰਤ ਦਾ ਨੰਬਰ ਦੂਜਾ

ਸੰਸਾਰ ਭਰ ‘ਚ ਕਰੋਨਾ ਸਾਢੇ 9 ਲੱਖ ਵਿਅਕਤੀਆਂ ਦੀ ਲੈ ਚੁੱਕਾ ਹੈ ਜਾਨ ਪੰਜਾਬ ‘ਚ …