17 ਮਾਰਚ ਤੱਕ ਲੱਗੇਗੀ ਬੋਲੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਜ਼ੇ ਵਿਚ ਦੱਬੀ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਲਈ ਸਰਕਾਰ ਨੇ 17 ਮਾਰਚ ਤੱਕ ਬੋਲੀਆਂ ਮੰਗ ਲਈਆਂ ਹਨ। ਸਰਕਾਰ ਵਲੋਂ ਇਸ ਬੋਲੀ ਦੀ ਪ੍ਰਕਿਰਿਆ ‘ਚ ਸ਼ਾਮਲ ਹੋਣ ਲਈ 17 ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਹੈ। ਧਿਆਨ ਰਹੇ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਬਣੇ ਇੱਕ ਮੰਤਰੀ ਸਮੂਹ ਨੇ 7 ਜਨਵਰੀ ਨੂੰ ਇਸ ਸਰਕਾਰੀ ਹਵਾਬਾਜ਼ੀ ਕੰਪਨੀ ਦੇ ਨਿੱਜੀਕਰਨ ਨਾਲ ਜੁੜੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ। ਏਅਰ ਇੰਡੀਆ ‘ਤੇ 80 ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ। ਬੋਲੀ ਪ੍ਰਕਿਰਿਆ ਵਿਚ ਜਿਹੜੇ ਕੁਆਲੀਫ਼ਾਈ ਕਰਨਗੇ, ਉਨ੍ਹਾਂ ਨੂੰ 31 ਮਾਰਚ ਤੱਕ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ‘ਚ 100 ਫ਼ੀਸਦੀ ਸ਼ੇਅਰ ਸਰਕਾਰ ਕੋਲ ਹੀ ਹਨ। ਇਸ ਤੋਂ ਪਹਿਲਾਂ ਸਾਲ 2018 ‘ਚ ਏਅਰ ਇੰਡੀਆ ‘ਚ 76 ਫ਼ੀਸਦੀ ਹਿੱਸੇਦਾਰੀ ਵੇਚਣ ਸਬੰਧੀ ਮਤਾ ਮੋਦੀ ਸਰਕਾਰ ਲੈ ਕੇ ਆਈ ਸੀ, ਪਰ ਇਸ ਡੀਲ ਲਈ ਕੋਈ ਤਿਆਰ ਨਹੀਂ ਸੀ ਹੋਇਆ। ਅਜਿਹੇ ‘ਚ ਸਰਕਾਰ ਨੇ 100 ਫ਼ੀਸਦੀ ਹਿੱਸੇਦਾਰੀ ਵੇਚਣ ਦਾ ਫ਼ੈਸਲਾ ਕੀਤਾ ਹੈ।
Check Also
ਮੋਦੀ ਤੇ ਵੈਂਸ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤਾ ਗੱਲਬਾਤ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ
ਦੋਵਾਂ ਆਗੂਆਂ ਵੱਲੋਂ ਪਰਸਪਰ ਹਿੱਤ ਵਾਲੇ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵਿਚਾਰ ਚਰਚਾ ਨਵੀਂ …