9 C
Toronto
Thursday, September 24, 2026
spot_img
HomeਕੈਨੇਡਾFrontਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹੇ, ਚਾਰ ਧਾਮ ਦੀ ਯਾਤਰਾ ਸ਼ੁਰੂ

ਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹੇ, ਚਾਰ ਧਾਮ ਦੀ ਯਾਤਰਾ ਸ਼ੁਰੂ

ਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹੇ, ਚਾਰ ਧਾਮ ਦੀ ਯਾਤਰਾ ਸ਼ੁਰੂ
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਵਧਾਈ
ਦੇਹਰਾਦੂਨ/ਬਿਊਰੋ ਨਿਊਜ਼
ਉੱਤਰਾਖੰਡ ਵਿਚ ਅੱਜ 12 ਮਈ ਤੋਂ ਸ਼ਰਧਾਲੂਆਂ ਲਈ ਬਦਰੀਨਾਥ ਮੰਦਰ ਦੇ ਕਿਵਾੜ ਖੁੱਲ੍ਹਣ ਨਾਲ ਚਾਰ ਧਾਮ- ਬਦਰੀਨਾਥ, ਕੇਦਾਰਨਾਥ, ਯਮਨੋਤਰੀ ਤੇ ਗੰਗੋਤਰੀ ਦੀ ਯਾਤਰਾ ਸ਼ੁਰੂ ਹੋ ਗਈ ਹੈ। ਬਦਰੀਨਾਥ ਦੇ ਕਿਵਾੜ ਖੋਲ੍ਹਣ ਮੌਕੇ ਵੇਦ ਮੰਤਰਾਂ ਦੇ ਉਚਾਰਨ ਦੇ ਨਾਲ ਪੂਜਾ ਅਰਚਨਾ ਕੀਤੀ ਗਈ ਤੇ ਢੋਲ ਨਗਾੜੇ ਵੀ ਵਜਾਏ ਗਏ। ਕਿਵਾੜ ਖੁੱਲ੍ਹਣ ਦੀ ਰਸਮ ਸਵੇਰੇ ਚਾਰ ਵਜੇ ਸ਼ੁਰੂ ਹੋਈ। ਮੀਂਹ ਦੇ ਬਾਵਜੂਦ ਇਸ ਮੌਕੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ। ਮੰਦਰ ਨੂੰ ਫੁੱਲ ਮਾਲਾਵਾਂ ਨਾਲ ਸਜਾਇਆ ਗਿਆ ਸੀ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੇਦਾਰਨਾਥ, ਯਮਨੋਤਰੀ ਤੇ ਗੰਗੋਤਰੀ ਮੰਦਰਾਂ ਦੇ ਕਿਵਾੜ ਅਕਸ਼ੈ ਤਿ੍ਰਤੀਆ ਮੌਕੇ ਸ਼ੁੱਕਰਵਾਰ ਨੂੰ ਹੀ ਖੁੱਲ੍ਹ ਗਏ ਸਨ।
RELATED ARTICLES
POPULAR POSTS