Breaking News
Home / ਭਾਰਤ / ਚੀਨ ਖ਼ਿਲਾਫ਼ ਦੋ ਯੁੱਧ ਲੜ ਰਿਹਾ ਹੈ ਭਾਰਤ

ਚੀਨ ਖ਼ਿਲਾਫ਼ ਦੋ ਯੁੱਧ ਲੜ ਰਿਹਾ ਹੈ ਭਾਰਤ

Image Courtesy : ਏਬੀਪੀ ਸਾਂਝਾ

ਕੇਜਰੀਵਾਲ ਨੇ ਕਿਹਾ – ਅਸੀਂ ਦੋਵਾਂ ਵਿਚ ਜਿੱਤ ਹਾਸਲ ਕਰਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ-ਚੀਨ ਵਿਵਾਦ ‘ਤੇ ਬਿਆਨਬਾਜ਼ੀ ਕਰ ਰਹੇ ਆਗੂਆਂ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸੀਹਤ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਕਿ ਭਾਰਤ ਇਸ ਸਮੇਂ ਚੀਨ ਖ਼ਿਲਾਫ਼ ਦੋ ਯੁੱਧ ਲੜ ਰਿਹਾ ਹੈ। ਇਕ ਯੁੱਧ ਸਰਹੱਦ ਤੇ ਦੂਜਾ ਚੀਨ ਤੋਂ ਆਏ ਕੋਰੋਨਾ ਵਾਇਰਸ ਖ਼ਿਲਾਫ਼। ਸਰਹੱਦੀ ਵਿਵਾਦ ‘ਤੇ ਵਿਰੋਧੀ ਪਾਰਟੀਆਂ ਤੇ ਸੱਤਾਧਿਰ ਵਿਚਕਾਰ ਚੱਲ ਰਹੀ ਜੁਬਾਨੀ ਜੰਗ ‘ਤੇ ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਡਾਕਟਰ ਤੇ ਸਾਡੇ ਫ਼ੌਜੀ ਜਵਾਨਾਂ ਨਾਲ ਖੜ੍ਹਾ ਹੋਇਆ ਹੈ। ਸਾਡੇ 20 ਜਵਾਨ ਪਿੱਛੇ ਨਹੀਂ ਹਟੇ ਸਨ ਅਤੇ ਦੇਸ਼ ਵੀ ਪਿੱਛੇ ਨਹੀਂ ਹੱਟੇਗਾ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਵਿਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …