ਨਵੀਂ ਦਿੱਲੀ/ਬਿਊਰੋ ਨਿਊਜ਼ : ਕੋਵਿਡ 19 ਮਹਾਮਾਰੀ ਦੇ ਸ਼ੁਰੂਆਤੀ ਦੌਰ ‘ਚ ਅਧਿਐਨ ਦੇ ਹਵਾਲੇ ਨਾਲ ਵਿਗਿਆਨੀਆਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਤਿੰਨ ਘੰਟੇ ਤੋਂ ਸੱਤ ਦਿਨਾਂ ਤਕ ਸਰਗਰਮ ਰਹਿ ਸਕਦਾ ਹੈ। ਹੁਣ ਇਕ ਅਧਿਐਨ ਵਿਚ ਆਸਟਰੇਲੀਆ ਦੇ ਖੋਜਾਰਥੀਆਂ ਨੂੰ ਪਤਾ ਲੱਗਾ ਹੈ ਕਿ ਇਹ ਵਾਇਰਸ ਸਮਾਰਟ ਮੋਬਾਈਲ ਫੋਨ ਸਕਰੀਨ ਵਰਗੀ ਚਿਕਨੀ ਸਤਹਿ ‘ਤੇ 28 ਦਿਨਾਂ ਤਕ ਸਰਗਰਮ ਰਹਿ ਸਕਦਾ ਹੈ। ਇਹ ਵਾਇਰਸ ਘੱਟ ਤਾਪਮਾਨ ਵਿਚ ਜ਼ਿਆਦਾ ਜਾਂ ਘੱਟ ਤਾਪਮਾਨ ਵਿਚ ਘੱਟ ਦਿਨਾਂ ਤਕ ਸਰਗਰਮ ਰਹਿੰਦਾ ਹੈ। ਆਸਟਰੇਲੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰਿਪੇਅਰਡਨੈਸ ਭਾਵ ਏਸੀਡੀਪੀ ਵੱਲੋਂ ਕਰਾਏ ਗਏ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਘੱਟ ਤਾਪਮਾਨ, ਬਿਨਾ ਛੇਕ ਵਾਲੀ ਅਤੇ ਚਿਕਨੀ ਸਤਹਿ ਜਿਵੇਂ ਕੱਚ, ਸਟੇਨਲੈੱਸ ਸਟੀਲ ਆਦਿ ‘ਤੇ ਕੋਰੋਨਾ ਵਾਇਰਸ ਜ਼ਿਆਦਾ ਸਮੇਂ ਤਕ ਸਰਗਰਮ ਰਹਿ ਸਕਦਾ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …