Breaking News
Home / ਭਾਰਤ / ਭੋਪਾਲ ਅੱਤਵਾਦੀ ਮੁਕਾਬਲੇ ‘ਤੇ ਘਿਰੀ ਭਾਜਪਾ ਸਰਕਾਰ

ਭੋਪਾਲ ਅੱਤਵਾਦੀ ਮੁਕਾਬਲੇ ‘ਤੇ ਘਿਰੀ ਭਾਜਪਾ ਸਰਕਾਰ

4ਮਨੁੱਖੀ ਅਧਿਕਾਰ ਕਮਿਸ਼ਨ ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਮੰਗਿਆ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਭੋਪਾਲ ਅੱਤਵਾਦੀ ਮੁਕਾਬਲੇ ‘ਤੇ ਸਵਾਲ ਖੜ੍ਹੇ ਹੋਣ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ। ਮਨੁੱਖੀ ਅਧਿਕਾਰ ਕਮਿਸ਼ਨ ਨੇ ਮੱਧ ਪ੍ਰਦੇਸ਼ ਸਰਕਾਰ ਤੇ ਪੁਲਿਸ ਤੋਂ ਜਵਾਬ ਮੰਗਿਆ ਹੈ ਜਿਸਦੀ ਰਿਪੋਰਟ 15 ਦਿਨਾਂ ਅੰਦਰ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ‘ਤੇ ਸਿਆਸੀ ਦਲਾਂ ਨੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਕਾਂਗਰਸ, ਖੱਬੇ ਪੱਖੀ, ਏ ਆਈ ਐਮ ਆਈ ਐਮ ਤੇ ਆਮ ਆਦਮੀ ਪਾਰਟੀ ਨੇ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਅਦਾਲਤ ਦੀ ਨਿਗਰਾਨੀ ਵਿੱਚ ਐਨਆਈਏ ਇਸ ਮੁਕਾਬਲੇ ਦੀ ਜਾਂਚ ਕਰੇ। ਖੰਡਵਾ ਤੇ ਭੋਪਾਲ ਜੇਲ੍ਹ ਵਿੱਚੋਂ ਸਿਰਫ ਸਿਮੀ ਦੇ ਹੀ ਵਿਅਕਤੀ ਕਿਉਂ ਭੱਜੇ, ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਨੂੰ ਲੈ ਮੋਦੀ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ।
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਇਸ ਨੂੰ ਵੋਟ ਦੀ ਰਾਜਨੀਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਾਲ ਚੁੱਕਣ ਵਾਲੇ ਕੁਝ ਸ਼ਬਦ ਸ਼ਹੀਦ ਕਾਂਸਟੇਬਲ ਲਈ ਵੀ ਬੋਲ ਦਿੰਦੇ ਤਾਂ ਚੰਗਾ ਹੁੰਦਾ। ਜ਼ਿਕਰਯੋਗ ਹੈ ਕਿ ਭੋਪਾਲ ਸਥਿਤ ਸੈਂਟਰਲ ਜੇਲ੍ਹ ਤੋਂ ਭੱਜੇ ਸਿੰਮੀ ਦੇ 8 ਸ਼ੱਕੀ ਅੱਤਵਾਦੀਆਂ ਦੇ ਮੁਕਾਬਲੇ ‘ਤੇ ਸਵਾਲ ਚੁੱਕੇ ਜਾ ਰਹੇ ਹਨ।

Check Also

ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ

3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …