Breaking News
Home / ਦੁਨੀਆ / ਸਵਰਨਜੀਤ ਸਿੰਘ ਖਾਲਸਾ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਕੌਂਸਲਰ ਬਣਿਆ

ਸਵਰਨਜੀਤ ਸਿੰਘ ਖਾਲਸਾ ਅਮਰੀਕੀ ਸ਼ਹਿਰ ਦਾ ਪਹਿਲਾ ਸਿੱਖ ਕੌਂਸਲਰ ਬਣਿਆ

ਜਲੰਧਰ ਸ਼ਹਿਰ ਨਾਲ ਸਬੰਧਤ ਹਨ ਸਵਰਨਜੀਤ ਸਿੰਘ ਖਾਲਸਾ
ਜਲੰਧਰ/ਬਿਊਰੋ ਨਿਊਜ਼ : ਪਰਵਾਸੀ ਪੰਜਾਬੀ ਸਵਰਨਜੀਤ ਸਿੰਘ ਖਾਲਸਾ ਅਮਰੀਕਾ ਦੇ ਸ਼ਹਿਰ ਨੌਰਵਿਚ ਦੇ ਕਨੈਕਟੀਕਟ ਵਿੱਚ ਸਿਟੀ ਕੌਂਸਲ ਲਈ ਚੁਣਿਆ ਗਿਆ ਹੈ। ਉਹ ਅਮਰੀਕਾ ਦੀ ਧਰਤੀ ‘ਤੇ ਇਤਿਹਾਸ ਰਚਦੇ ਹੋਏ ਸਿਟੀ ਕੌਂਸਲ ਲਈ ਚੁਣਿਆ ਜਾਣ ਵਾਲਾ ਪਹਿਲਾ ਸਿੱਖ ਹੈ। ਸਵਰਨਜੀਤ ਸਿੰਘ ਜਲੰਧਰ ਸ਼ਹਿਰ ਨਾਲ ਸਬੰਧ ਰੱਖਦਾ ਹੈ ਤੇ ਉਸ ਦੇ ਦਾਦਾ ਜੀ ਲੰਮਾ ਸਮਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਸਨ। ਉਸ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਸਮਾਜ ਸੇਵਾ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਹ ਚੋਣ ਡੈਮੋਕ੍ਰੈਟਿਕ ਪਾਰਟੀ ਵੱਲੋਂ ਲੜੀ ਗਈ ਸੀ। ਆਪਣੀ ਜਿੱਤ ‘ਤੇ ਸਵਰਨਜੀਤ ਸਿੰਘ ਨੇ ਕਿਹਾ ਕਿ ਉਹ ਸਾਰਿਆਂ ਦਾ ਸੇਵਾਦਾਰ ਹੈ ਤੇ ਅੱਗੇ ਵੀ ਇਨ੍ਹਾਂ ਦੀ ਸੇਵਾ ਕਰਦਾ ਰਹੇਗਾ।
ਜ਼ਿਕਰਯੋਗ ਹੈ ਕਿ ਅਮਰੀਕਾ ਵਿੱਚ 9/11 ਮੌਕੇ ਹੋਏ ਹਮਲੇ ਮਗਰੋਂ ਕਈ ਥਾਈਂ ਅਮਰੀਕੀਆਂ ਨੇ ਸਿੱਖ ਭਾਈਚਾਰੇ ਨੂੰ ਤਾਲਿਬਾਨੀ ਸਮਝ ਕੇ ਉਨ੍ਹਾਂ ‘ਤੇ ਹਮਲੇ ਕੀਤੇ ਸਨ। ਉਸ ਵੇਲੇ ਸਵਰਨਜੀਤ ਸਿੰਘ ਖ਼ਾਲਸਾ ਨੇ ਸਿੱਖਾਂ ਨੂੰ ਤਾਲਿਬਾਨ ਤੋਂ ਵੱਖਰਾ ਦੱਸਦੇ ਹੋਏ ਅਮਰੀਕੀਆਂ ਨੂੰ ਸਿੱਖੀ ਪ੍ਰਤੀ ਜਾਗਰੂਕ ਕੀਤਾ ਸੀ। ਸਵਰਨਜੀਤ ਨੇ ਸਿੱਖਾਂ ਦੀ ਵੱਖਰੀ ਪਛਾਣ ਤੇ ਪਹਿਰਾਵੇ ਬਾਰੇ ਦੱਸਦਿਆਂ ਗੋਰਿਆਂ ਨੂੰ ਸਿੱਖੀ ਦੀ ਪਰਿਭਾਸ਼ਾ ਦੱਸੀ।
ਸਿੱਖ ਕੁਲੀਸ਼ਨ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ ਵਿੱਚ ਅੰਦਾਜ਼ਨ 5,00,000 ਸਿੱਖ ਰਹਿੰਦੇ ਹਨ। ਸਵਰਨਜੀਤ ਸਿੰਘ ਖ਼ਾਲਸਾ ਨੂੰ ਇਸ ਮਗਰੋਂ ਚੋਣ ਲੜਨ ਲਈ ਕਿਹਾ ਗਿਆ, ਜਿਸ ਨੂੰ ਜਿੱਤ ਕੇ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ।

 

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …