Breaking News
Home / ਦੁਨੀਆ / ਅਮਰੀਕਾ ਵਿੱਚ ਗੁਰਦੁਆਰੇ ਦੇ ਬਾਹਰ ਨਫ਼ਰਤੀ ਸੁਨੇਹੇ ਲਿਖਣ ਵਾਲੇ ਨੂੰ 16 ਮਹੀਨੇ ਦੀ ਕੈਦ

ਅਮਰੀਕਾ ਵਿੱਚ ਗੁਰਦੁਆਰੇ ਦੇ ਬਾਹਰ ਨਫ਼ਰਤੀ ਸੁਨੇਹੇ ਲਿਖਣ ਵਾਲੇ ਨੂੰ 16 ਮਹੀਨੇ ਦੀ ਕੈਦ

ਵਾਸ਼ਿੰਗਟਨ/ਬਿਊਰੋ ਨਿਊਜ਼ :ਅਮਰੀਕਾ ‘ਚ ਗੁਰਦੁਆਰੇ ਦੇ ਬਾਹਰ ਨਫ਼ਰਤੀ ਸੁਨੇਹੇ ਲਿਖਣ ਵਾਲੇ 29 ਵਰ੍ਹਿਆਂ ਦੇ ਵਿਅਕਤੀ ਨੂੰ 16 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਕ ਆਰਟਿਓਮ ਮਨੂਕਯਨ ਦੀ ਸਜ਼ਾ ਪਹਿਲਾਂ ਤੋਂ ਚਲ ਰਹੇ ਅੱਗਜ਼ਨੀ ਦੇ ਕੇਸ ‘ਚ ਮਿਲੀ ਸਜ਼ਾ ਨਾਲ ਬਰਾਬਰ ਚਲੇਗੀ। ਲਾਸ ਏਂਜਲਸ ਦੇ ਪੁਲਿਸ ਵਿਭਾਗ ਮੁਤਾਬਕ ਉਸ ਨੇ ਅਗਸਤ 2017 ‘ਚ ਲੋਸ ਫੇਲਿਜ਼ ‘ਚ ਵਰਮੋਂਟ ਐਵੇਨਿਊ ਦੇ ਗੁਰਦੁਆਰੇ ਦੇ ਬਾਹਰ ਦੋ ਨਫ਼ਰਤੀ ਨਾਅਰੇ ਤੇ ਸੁਨੇਹੇ ਲਿਖੇ ਸਨ। ਉਸ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਪੁਲਿਸ ਪਹਿਲਾਂ ਉਸ ‘ਤੇ ਨਫ਼ਰਤੀ ਜੁਰਮ ਦੇ ਦੋਸ਼ ਲਾਉਣ ਬਾਰੇ ਵਿਚਾਰ ਕਰ ਰਹੀ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਸੁਨੇਹੇ ਸਿੱਖ ਭਾਈਚਾਰੇ ਲਈ ਖ਼ਤਰਾ ਸਨ। ਰਿਪੋਰਟ ਮੁਤਾਬਕ 2017 ਦੀ ਘਟਨਾ ਤੋਂ ਪਹਿਲਾਂ ਮਨੂਕਯਨ ਨੂੰ ਚੋਰੀ, ਡਕੈਤੀ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

Check Also

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦਫ਼ਤਰ ਤੋਂ ਰਾਸ਼ਟਰ ਨੂੰ ਕੀਤਾ ਸੰਬੋਧਨ

ਕਿਹਾ : ਦੇਸ਼ ਦੀ ਤਰੱਕੀ ਲਈ ਨੌਜਵਾਨ ਪੀੜ੍ਹੀ ਨੂੰ ਸੌਂਪਣਾ ਚਾਹੁੰਦਾ ਹੈ ਮਸ਼ਾਲ ਵਾਸ਼ਿੰਗਟਨ/ਬਿਊਰੋ ਨਿਊਜ਼ …