6.3 C
Toronto
Wednesday, November 5, 2025
spot_img
Homeਦੁਨੀਆਅਮਰੀਕਾ ਦੇ ਲੋਕਾਂ ਨੇ ਸਾਨੂੰ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ: ਟਰੰਪ

ਅਮਰੀਕਾ ਦੇ ਲੋਕਾਂ ਨੇ ਸਾਨੂੰ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ: ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਲੋਕਾਂ ਨੇ ਸਾਨੂੰ ਬਦਲਾਅ ਅਤੇ ਪ੍ਰਭਾਵਸ਼ਾਲੀ ਕਾਰਵਾਈ ਲਈ ਵੋਟ ਦਿੱਤਾ ਹੈ। ਇਸ ਲਈ ਅਸੀਂ ਉਨ੍ਹਾਂ ਦੀਆਂ ਉਮੀਦਾਂ ਦੇ ਮੁਤਾਬਿਕ ਕੰਮ ਕਰਾਂਗੇ। ਇਹ ਗੱਲ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਰਿਪਬਲਿਕਨ ਪਾਰਟੀ ਦੇ ਅਹੁਦੇਦਾਰਾਂ ਨਾਲ ਬੈਠਕ ਵਿਚ ਕਹੀ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਵਿਚ ਹੈਲਥ ਕੇਅਰ ਸਮੇਤ ਕਈ ਮੁੱਦਿਆਂ ‘ਤੇ ਬਦਲਾਅ ਦਾ ਭਰੋਸਾ ਦੇ ਕੇ ਵੋਟਾਂ ਮੰਗੀਆਂ ਸਨ। ਲੋਕਾਂ ਨੇ ਉਨ੍ਹਾਂ ਮੁੱਦਿਆਂ ‘ਤੇ ਵੋਟਾਂ ਦਿੱਤੀਆਂ। ਅਮਰੀਕੀ ਵੋਟਰਾਂ ਦੀਆਂ ਉਮੀਦਾਂ ਬਿਲਕੁਲ ਸਪੱਸ਼ਟ ਹਨ। ਇਸ ਲਈ ਇਹ ਸਮਾਂ ਵੱਧ ਤੋਂ ਵੱਧ ਕੰਮ ਕਰਕੇ ਲੋਕਾਂ ਦੀਆਂ ਉਮੀਦਾਂ ਪੂਰਾ ਕਰਨ ਦਾ ਹੈ। ਟਰੰਪ ਨੇ ਕਿਹਾ ਕਿ ਚੋਣਾਂ ਵਿਚ ਮਿਲੀ ਹਮਾਇਤ ਸਾਡੇ ਲਈ ਅਮੁੱਲ ਹੈ। ਇਸ ਨੇ ਸਾਨੂੰ ਓਬਾਮਾ ਕੇਅਰ ਨਾਂ ਦੀ ਸਿਹਤ ਸੇਵਾ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਇਹ ਹੈਲਥ ਕੇਅਰ ਸੇਵਾ ਦੇਸ਼ ਦੀ ਜਨਤਾ ਲਈ ਆਫਤ ਤੋਂ ਘੱਟ ਨਹੀਂ ਸੀ। ਟਰੰਪ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਲਾਗੂ ਕੀਤੇ ਇਸ ਸਿਹਤ ਪ੍ਰੋਗਰਾਮ ਨੂੰ ਰੱਦ ਕਰ ਚੁੱਕੇ ਹਨ।
ਟਰੰਪ ਨੇ ਕਿਹਾ, ਰਾਸ਼ਟਰੀ ਗੌਰਵ ਹਾਸਲ ਕਰਨ ਲਈ ਸਾਡੀ ਆਤਮਾ ਤੜਫ ਰਹੀ ਹੈ। ਬਦਲਾਅ ਦੀ ਇੱਛਾ ਸਾਡੀ ਧਰਤੀ ‘ਤੇ ਤਾਰੀ ਹੈ। ਅਮਰੀਕਾ ਨੂੰ ਫਿਰ ਤੋਂ ਮਹਾਨ ਬਣਾਉਣ ਦਾ ਯੁੱਗ ਸ਼ੁਰੂ ਹੋ ਚੁੱਕਾ ਹੈ। ਇਸ ਸਿਲਸਿਲੇ ਵਿਚ ਉਨ੍ਹਾਂ ਨੇ ਨਵੇਂ ਰੱਖਿਆ ਬਜਟ ਵਿਚ ਵਾਧੇ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਉਹ ਦੇਸ਼ ਵਿਚ ਨਵਾਂ ਕਾਰੋਬਾਰੀ ਮਾਹੌਲ ਬਣਾ ਰਹੇ ਹਨ, ਇਸ ਨਾਲ ਅਮਰੀਕਾ ਵਿਚ ਰੁਜ਼ਗਾਰ ਵਾਪਸ ਪਰਤਣਗੇ। ਟਰੰਪ ਨੇ ਕਿਹਾ ਅਸੀਂ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਅਤੇ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਲਈ ਦੱਖਣੀ ਸਰਹੱਦ ‘ਤੇ ਨਾਜਾਇਜ਼ ਘੁਸਪੈਠ ਰੋਕਣ ਲਈ ਵੱਡੀ ਕੰਧ ਬਣਾਵਾਂਗੇ। ਇਸ ਪ੍ਰਾਜੈਕਟ ‘ਤੇ ਅਰਬਾਂ ਡਾਲਰ ਖ਼ਰਚ ਹੋਣਗੇ, ਲੱਖਾਂ ਲੋਕਾਂ ਨੂੰ ਨੌਕਰੀ ਮਿਲੇਗੀ ਅਤੇ ਹਜ਼ਾਰਾਂ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਟਰੰਪ ਨੇ ਵਾਅਦਾ ਕੀਤਾ ਕਿ ਉਹ ਪਾਰਟੀ ਅਤੇ ਜਨਤਾ ਲਈ ਪੂਰੀ ਸਮਰੱਥਾ ਅਤੇ ਈਮਾਨਦਾਰੀ ਦੇ ਨਾਲ ਕੰਮ ਕਰਨਗੇ।

RELATED ARTICLES
POPULAR POSTS