Breaking News
Home / ਦੁਨੀਆ / ਭਾਰਤੀ-ਅਮਰੀਕੀਆਂ ਨੇ ਵਾਈਟ ਹਾਊਸ ਸਾਹਮਣੇ ਕੀਤੀ ਰੈਲੀ

ਭਾਰਤੀ-ਅਮਰੀਕੀਆਂ ਨੇ ਵਾਈਟ ਹਾਊਸ ਸਾਹਮਣੇ ਕੀਤੀ ਰੈਲੀ

ਵਾਸ਼ਿੰਗਟਨ : ਵਾਈਟ ਹਾਊਸ ਦੇ ਸਾਹਮਣੇ ਹਿੰਸਕ ਅਪਰਾਧਾਂ ਵਿਰੁਧ ਰੈਲੀ ਕੱਢਦਿਆਂ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਭਾਈਚਾਰਾ ਖਾਸ ਕਰਕੇ ਹਿੰਦੂ ਅਤੇ ਸਿੱਖ ਲੋਕ ਅਮਰੀਕਾ ਵਿਚ ਇਸਲਾਮ ਅਤੇ ਵਿਦੇਸ਼ੀ ਲੋਕਾਂ ਕਾਰਨ ਡਰ ਦਾ ਸ਼ਿਕਾਰ ਬਣ ਰਹੇ ਹਨ। ਰੈਲੀ ਕੱਢ ਰਹੇ ਲੋਕਾਂ ਨੇ ਇਸ ਮਾਮਲੇ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਦਖਲਅੰਦਾਜ਼ੀ ਦੀ ਮੰਗ ਕੀਤੀ। ਵਰਜ਼ੀਨੀਆ ਵਾਸੀ ਵਕੀਲ ਵਿੰਧਯਾ ਅਡਾਪਾ ਨੇ ਐਤਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਕਿਹਾ, ”ਇਸਲਾਮ ਤੋਂ ਡਰ ਕਾਰਨ ਹਿੰਦੂ ਹਾਲ ਹੀ ਵਿਚ ਅਮਰੀਕਾ ਵਿਚ ਪ੍ਰਭਾਵਤ ਅਤੇ ਪ੍ਰੇਸ਼ਾਨ ਹੋਏ ਹਨ। ਇਹ ਸਾਡੇ ਭਾਈਚਾਰੇ ਨੂੰ ਵੀ ਪ੍ਰਭਾਵਤ ਕਰਦਾ ਹੈ।” ਹਾਲ ਹੀ ਵਿਚ ਭਾਈਚਾਰੇ ਵਿਰੁਧ ਹਿੰਸਕ ਅਪਰਾਧਾਂ ਵਿਰੁਧ ਗ੍ਰੇਟਰ ਵਾਸ਼ਿੰਗਟਨ ਅੰਦਰ ਅਤੇ ਆਸਪਾਸ ਰਹਿਣ ਵਾਲੇ ਵੱਖ-ਵੱਖ ਭਾਰਤੀ-ਅਮਰੀਕੀ ਸੰਗਠਨਾਂ ਦੀ ਅਗਵਾਈ ਕਰਨ ਵਾਲੇ ਕੁਝ ਲੋਕਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਕੀਤਾ। ਅਡਾਪਾ ਇਨ੍ਹਾਂ ਲੋਕਾਂ ਵਿਚ ਸ਼ਾਮਲ ਸੀ। ਅਡਾਪਾ ਦੇ ਦੋਸਤ ਅਤੇ ਇਕ ਨੌਜਵਾਨ ਭਾਰਤੀ-ਅਮਰੀਕੀ  ਡਾਕਟਰ ਐਸ. ਸ਼ੇਸ਼ਾਦਰੀ ਨੇ ਕਿਹਾ, ”ਇਸ ਦਾ ਤਾਜ਼ਾ ਉਦਾਹਰਣ ਹਾਲ ਹੀ ਵਿਚ ਕੰਸਾਸ ਵਿਚ ਇਕ ਭਾਰਤੀ ਇੰਜੀਨੀਅਰਿੰਗ ਸ਼੍ਰੀਨਿਵਾਸ ਕੁਚੀਭੋਤਲਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਹੈ।
ਅਮਰੀਕਾ ‘ਚ ਭਾਰਤੀ ਕੰਪਿਊਟਰ ਵਿਗਿਆਨੀ ਨੂੰ ਕਰੀਅਰ ਐਵਾਰਡ
ਹੋਸਟਨ : ਭਾਰਤ ਅਮਰੀਕੀ ਕੰਪਿਊਟਰ ਵਿਗਿਆਨਕ ਅਨਸ਼ੁਮਾਲੀ ਸ੍ਰੀਵਾਸਤਵ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦਾ ਮਾਣਮੱਤਾ ਕਰੀਅਰ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮੌਜੂਦਾ ਮਸ਼ੀਨ ਸਿੱਖਣ ਦੀਆਂ ਪ੍ਰਕਿਰਿਆਵਾਂ ਦੀ ਪੁਨਰ ਰਚਨਾ ‘ਤੇ ਕੀਤੀ ਗਈ ਖੋਜ ਲਈ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੇ ਆਈਆਈਟੀ ਖੜਗਪੁਰ ਤੋਂ ਪੜ੍ਹਾਈ ਕੀਤੀ ਹੈ। ਸ੍ਰੀਵਾਸਤਵ ਸਣੇ ਕਰੀਬ 400 ਸਕਾਲਰਾਂ ਨੂੰ ਕਰੀਅਰ ਐਵਾਰਡ ਨਾਲ ਨਿਵਾਜਿਆ ਗਿਆ ਹੈ। ਹਰ ਸਾਲ ਇੰਨੇ ਹੀ ਨੌਜਵਾਨ ਖੋਜਾਰਥੀਆਂ ਨੂੰ ਉਨ੍ਹਾਂ ਦੀ ਖੋਜ ਤੇ ਸਿੱਖਿਆ ਦੇ ਵਿਕਾਸ ‘ਚ ਕੀਤੇ ਗਏ ਕੰਮਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …