4.7 C
Toronto
Tuesday, November 25, 2025
spot_img
Homeਦੁਨੀਆਯੂਏਈ : ਅੱਗ 'ਚ ਘਿਰਿਆ ਤੜਫ ਰਿਹਾ ਸੀ ਪੰਜਾਬੀ, ਮੁਸਲਿਮ ਲੜਕੀ ਨੇ...

ਯੂਏਈ : ਅੱਗ ‘ਚ ਘਿਰਿਆ ਤੜਫ ਰਿਹਾ ਸੀ ਪੰਜਾਬੀ, ਮੁਸਲਿਮ ਲੜਕੀ ਨੇ ਬੁਰਕੇ ਨਾਲ ਬਚਾਇਆ

ਦੁਬਈ : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਇਕ ਮੁਸਲਿਮ ਲੜਕੀ ਨੇ ਬਹਾਦਰੀ ਦਿਖਾਉਂਦੇ ਹੋਏ ਅੱਗ ਦੀਆਂ ਲਪਟਾਂ ਵਿਚ ਘਿਰੇ ਪੰਜਾਬੀ ਡਰਾਈਵਰ ਦੀ ਜਾਨ ਬਚਾਈ। ਉਸ ਨੇ ਆਪਣੀ ਇਕ ਦੋਸਤ ਦੇ ਬੁਰਕੇ ਨਾਲ ਅੱਗ ਦੀਆਂ ਲਪਟਾਂ ਨੂੰ ਬੁਝਾਇਆ। ਇਸ ਦੌਰਾਨ ਨੇੜੇ-ਤੇੜੇ ਖੜ੍ਹੇ ਲੋਕ ਤਮਾਸ਼ਾ ਦੇਖਦੇ ਰਹੇ। ਮਾਮਲਾ ਯੂਏਈ ਦੇ ਰਾਸ ਅਲ ਖੈਮਾਹ ਇਲਾਕੇ ਦਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ 22 ਸਾਲ ਦੀ ਜਵਾਹਰ ਸੈਫ ਅਲ ਕੁਮੈਤੀ ਆਪਣੀ ਇਕ ਦੋਸਤ ਨਾਲ ਕਾਰ ਵਿਚ ਘਰ ਜਾ ਰਹੀ ਸੀ। ਰਸਤੇ ਵਿਚ ਦੇਖਿਆ ਕਿ ਦੋ ਟਰੱਕ ਅੱਗ ਦੀਆਂ ਲਪਟਾਂ ਵਿਚ ਘਿਰੇ ਹੋਏ ਸਨ। ਡਰਾਈਵਰ ਮੱਦਦ ਲਈ ਕੁਰਲਾ ਰਹੇ ਸਨ। ਕੁਮੈਤੀ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਕੁਝ ਸਮਝ ਨਹੀਂ ਆਇਆ। ਫਿਰ ਉਸ ਨੇ ਆਪਣੇ ਨਾਲ ਬੈਠੀ ਦੋਸਤ ਦਾ ਬੁਰਕਾ ਲਿਆ ਅਤੇ ਅੱਗ ਬੁਝਾਉਣ ਲੱਗ ਪਈ। ਡਰਾਈਵਰ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਅਤੇ ਉਹ ਬਚਾਉਣ ਦੀ ਦੁਹਾਈ ਦੇ ਰਿਹਾ ਸੀ। ਕੁਝ ਹੀ ਦੇਰ ਬਾਅਦ ਪੁਲਿਸ ਅਤੇ ਐਂਬੂਲੈਂਸ ਸਰਵਿਸ ਪਹੁੰਚੀ ਅਤੇ ਦੋਵੇਂ ਡਰਾਈਵਰਾਂ ਨੂੰ ਹਸਪਤਾਲ ਪਹੁੰਚਾਇਆ। ਦੋਵੇਂ ਹੀ 50 ਫੀਸਦੀ ਤੱਕ ਝੁਲਸ ਚੁੱਕੇ ਸਨ। ਜ਼ਖ਼ਮੀ ਡਰਾਈਵਰ ਦਾ ਨਾਮ ਹਰਕੀਰਤ ਸਿੰਘ ਦੱਸਿਆ ਗਿਆ ਹੈ, ਜੋ ਪੰਜਾਬ ਦਾ ਰਹਿਣ ਵਾਲਾ ਹੈ। ਭਾਰਤੀ ਦੂਤਾਵਾਸ ਨੇ ਇਸ ਲੜਕੀ ਨੂੰ ਸਨਮਾਨਿਤ ਕਰਨ ਦੀ ਗੱਲ ਕਹੀ ਹੈ।

 

RELATED ARTICLES
POPULAR POSTS