Breaking News
Home / ਖੇਤੀਬਾੜੀ / ਕਲਾਈਮੇਟ ਪਲੇਜ ਅਤੇ ਸੀ40 ਸਿਟੀਜ਼ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਢੁਆਈ ਵਾਲੇ ਟਰੱਕਾਂ ਨੂੰ ਕਾਰਬਨ ਮੁਕਤ ਕਰਨ ਲਈ ਅੰਤਰਰਾਸ਼ਟਰੀ ਪਹਿਲ, ਲੇਨਸ਼ਿਫਟ ਲੌਂਚ 

ਕਲਾਈਮੇਟ ਪਲੇਜ ਅਤੇ ਸੀ40 ਸਿਟੀਜ਼ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਢੁਆਈ ਵਾਲੇ ਟਰੱਕਾਂ ਨੂੰ ਕਾਰਬਨ ਮੁਕਤ ਕਰਨ ਲਈ ਅੰਤਰਰਾਸ਼ਟਰੀ ਪਹਿਲ, ਲੇਨਸ਼ਿਫਟ ਲੌਂਚ 

ਕਲਾਈਮੇਟ ਪਲੇਜ ਅਤੇ ਸੀ40 ਸਿਟੀਜ਼ ਨੇ ਵਿਕਾਸਸ਼ੀਲ ਦੇਸ਼ਾਂ ਵਿਚ ਢੁਆਈ ਵਾਲੇ ਟਰੱਕਾਂ ਨੂੰ ਕਾਰਬਨ ਮੁਕਤ ਕਰਨ ਲਈ ਅੰਤਰਰਾਸ਼ਟਰੀ ਪਹਿਲ, ਲੇਨਸ਼ਿਫਟ ਲੌਂਚ 
ਕਲਾਈਮੇਟ ਪਲੇਜ਼ ਨੇ ਭਾਰਤ ਅਤੇ ਲੈਟਿਨ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਿਚ ਜੀਰੋ ਉਤਸਰਜਨ ਇਲੈਕਟਿ੍ਰਕ ਟਰੱਕਾਂ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਉਦਯੋਗ ਨੂੰ ਸ਼ੂਰੂ ਕਰਨ ਲਈ ਸੀ40 ਸ਼ਹਿਰਾਂ ਨੂੰ 10 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ
ਸਿਏਟਲ/ਚੰਡੀਗੜ – ਅਮੇਜ਼ਨ  ਅਤੇ ਅਤੇ ਗਲੋਬਲ ਆਪਟੀਮਿਜ਼ਮ ਵੱਲੋਂ ਸਹਿ ਸਥਾਪਿਤ ਦ ਕਲਾਈਮੇਅ ਪਲੇਜ਼- ਅਤੇ ਸੀ40 ਸਿਟੀਜ਼ ਨੇ ਅੱਜ ਲੈਨਸ਼ਿਫਟ ਲੌਂਚ ਕੀਤਾ। ਇਹ ਹਿੱਸੇਦਾਰੀ ਮੀਡੀਅਮ ਅਤੇ ਹੈਵੀ ਡਿਊਟੀ ਸ਼ਿਪਿੰਗ ਵਾਹਨਾਂ ਅਤੇ ਉਨਾਂ ਵੱਲੋਂ ਯਾਤਰਾ ਕੀਤੇ ਜਾਣ ਵਾਲੇ ਮਾਰਗਾ ਦੀ ਪੁਨਰਕਲਵਨਾ ਕਰਕੇ ਜ਼ੀਰੋ ਉਤਸਰਜਨ ਮਾਲ ਢੁਆਈ ਦੇ ਮਾਧਿਅਮ ਨਾਲ ਕਾਰਬਨ ਉਤਸਰਜਨ ਨਾਲ ਨਜਿੱਠਣ ਲਈ ਹੈ।
ਸੜਕ ਮਾਲ ਢੁਆਈ ਵਾਯੂ ਪ੍ਰਦੂਸ਼ਣ ਦਾ ਇਕ ਪ੍ਰਮੁੱਖ ਕਾਰਨ ਹੈ ਅਤੇ ਡੀਕਾਰਬਨਾਈਜੇਸ਼ਨ ਲਈ ਸਭ ਤੋਂ ਮਹੱਤਵਪੂਰਨ ਖੇਤਰਾਂ ਵਿਚੋਂ ਇਕ ਹੈ, ਪਰ ਇਹ ਸਭ ਤੋਂ ਚੁਣੌਤੀਪੁਰਣ ਵੀ ਹੈ। ਅਤੇ 2040 ਤੱਕ 100% ਜ਼ੀਰੋ ਉਤਸਰਜਨ ਵਾਲੇ ਵਪਾਰਕ ਟਰੱਕਾਂ ਦੀ ਵਿਕਰੀ ਤੱਕ ਪਹੁੰਚਣ ਲਈ ਸੰਸਾਰ ਪੱਧਰੀ ਵਪਾਰਕ ਵਾਹਨ ਕੰਮ ਯੋਜਨਾ ਦੇ ਅਨੁਸਾਰ ਉਸ ਟੀਚੇ ਨੂੰ ਪੂਰਾ ਕਰਨ ਲਈ 2030 ਤੱਕ ਸ਼ਹਿਰਾਂ ਵਿਚ ਇਲੈਕਟਿ੍ਰਕ ਵਾਹਨ (ਈਵੀ) ਟਰੱਕਾਂ ਨੂੰ ਲਿਆਉਣਾ ਹੋਵੇਗਾ। ਲੈਨਸ਼ਿਫਟ ਨੂੰ ਇਸ ਨੂੰ ਸੰਭਵ ਬਣਾਉਣ ਵਿਚ ਮਦਦ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ।
ਸ਼ਹਿਰਾਂ ਨਾਲ ਹਿੱਸੇਦਾਰੀ ਵਿਚ ਲੈਨਸਿਫ਼ ਭਾਰਤ (ਬੈਂਗਲੁਰੂੁ, ਦਿੱਲੀ, ਮੁੰਬਈ ਅਤੇ ਪੁਣੇ) ਅਤੇ ਲੈਟਿਨ ਅਮਰੀਕਾ (ਬੋਗੋਟਾ ਅਤੇ ਮੈਡੇਲਿਨ, ਕੋਲੰਬੀਆ: ਕੂਰਟਿਬਾ ਅਤੇ ਰਿਓ ਡੀ ਜਨੇਰੀਓ, ਬ੍ਰਾਜ਼ੀਲ: ਕੁਇਟੋ ਇਕੋਡੋਰ: ਅਤੇ ਮੈਕਸਿਕ ਸਿਟੀ ਮੈਕਸਿਕੋ) ਦੇ ਸ਼ਹਿਰਾਂ ਵਿਚ ਈਵੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਈਵੀ ਟਰੱਕਾਂ ਦੀ ਤੈਨਾਤੀ ਵਿਚ ਤੇਜੀ ਲਿਆਵੇਗਾ, ਉਤਸਰਜਨ ਨੂੰ ਘੱਟ ਕਰੇਗਾ। ਹਵਾ ਨੂੰ ਸਾਫ ਕਰੇਗਾ, ਗ੍ਰੀਨ ਜੌਬਸ ਪੈਦਾ ਕਰੇਗਾ ਅਤੇ ਮਿਹਨਤਕਸ਼ਾਂ ਲਈ ਨਿਆਂਸੰਗਤ ਪਰਿਵਰਤਨ ਦੀ ਦਿਸ਼ਾ ਵਿਚ ਕੰਮ ਕਰੇਗਾ।
2020 ਵਿਚ ਸੜਕ ਮਾਲ ਢੁਆਈ ਨੇ 2.2 ਬਿਲੀਅਨ ਮੀਟਿ੍ਰਕ ਟਨ ਤੋਂ ਵੱਧ ਕਾਰਬਲ ਡਾਈ-ਅਕਸਾਈਡ-ਉਤਸਰਜਿਤ ਕੀਤਾ – ਜੋ ਕਿ ਵਾਯੂ ਸਮੂਦਰੀ ਅਤੇ ਰੇਲ ਮਾਲ ਢੁਆਈ ਦੀ ਤੁਲਣਾ ਵਿਚ ਦੋ ਗੁਣਾ ਵੱਧ ਉਤਸਰਜਨ ਹੈ – ਅਤੇ ਵਰਤਮਾਨ ਅਨੁਮਾਨ ਬਣਾਉਂਦੇ ਹਨ ਕਿ ਇਹ ਹੌਲੀ ਹੋਣ ਲਈ ਤਿਆਰ ਨਹੀਂ ਹੈ। ਲੈਨਸਿਫ਼ ਦੇ ਮਾਧਿਅਮ ਨਾਲ ਦ ਕਲਾਈਮੇਟ ਪਲੇਜ ਸੀ40 ਸਿਟੀਜ਼ (ਦੁਨੀਆ ਭਰ ਦੇ ਮੇਅਰਾਂ ਦਾ ਇਕ ਨੈਟਵਰਕ) ਨਿੱਜੀ ਅਤੇ ਸਰਵਜਨਕ ਖੇਤਰ ਦੇ ਹਿਤਧਾਰਕ ਸ਼ਹਿਰ ਦੀਆਂ ਸਰਕਾਰਾਂ ਅਤੇ ਗੈਰ ਸਰਕਾਰੀ ਸੰਗਠਨ ਸਾਰੇ ਗ੍ਰੀਨਹਾਊਸ ਉਤਸਰਜਨ ਨੂੰ ਬਰਾਬਰ ਰੂਪ ਵਿਚ ਘੱਟ ਕਰਨ ਅਤੇ ਉਸ ਤੋਂ ਬਚਣ ਵਿਚਮਦਦ ਕਰਨ ਲਈ ਮਿਲ ਕੇ ਕੰਮ ਕਰਨਗੇ। ਸੰਗਠਨ ਗੰਦੀ ਹਵਾ ਨੂੰ ਸਾਫ਼ ਕਰਨ ਵਿਚ ਵੀਯੋਗਦਾਨ ਦੇਣਗ ਜੋ ਲੈਟਿਨ ਅਮਰੀਕਾ ਦੇ ਕੁਝ ਸਭ ਤਂੋ ਵੱਡੇ ਅਤੇ ਸਭ ਤੋਂ ਸੰਘਣੀ ਅਬਾਦੀ ਵਾਲੇ ਸ਼ਹਿਰਾਂ ਵਿਚ ਕਮਜ਼ੋਰ ਸਮੂਦਾਵਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਥੇ 2050 ਤੱਕ ਸੜਕ ਮਾਲ ਢੁਆਈ ਹੋਣ ਦੀ ਉਮੀਦ ਹੈ, ਅਤੇ ਭਾਰਤ ਵਿਚ ਜਿਥੇ 2030 ਤੱਕ 140% ਸ਼ਹਿਰੀ ਮਾਲ ਢੁਆਈ ਵਧਣ ਦਾ ਅੰਦਾਜ਼ਾ ਹੈ। ਮੰਗ ਸੰਕੇਤ ਭੇਜ ਕੇ ਅਤੇ ਆਵਾਜਾਈ ਅਤੇ ਲੌਜਿਸਟਿਕਸ ਖੇਤਰਾਂ ਵਿਚ ਸਹਿਯੋਗ ਕਰਕੇ ਲੈਨਸਿਫ਼ਟ ਇਕ ਰੋਡਮੈਪ ਬਣਾਉਣ ਵਿਚ ਮਦਦ ਕਰੇਗਾ ਕਿ ਕਿਵੇਂ ਮਾਲ ਉਦਯੋਗ ਅਤੇ ਸ਼ਹਿਰੀ ਈਵੀ ਮਾਲ ਢੁਆਈ ਵਿਚ ਸੰਕਰਮਣ ਨੂੰ ਤੇਜ ਕਰਨ ਲਈ ਮਿਲ ਕੇ ਕੰਮ ਕਰ ਸਕਦੇ ਹਨ। ਇਹ ਸਥਾਨਕ ਰੂਪ ਨਾਲ ਕੇਂਦਰੀ ਪਹਿਲ ਇਨਾਂ ਦੇਸ਼ਾਂ ਵਿਚ ਅਮੇਜ਼ਨ ਦੇ ਸੰਘੀ ਅਤੇ ਖੇਤਰੀ ਕੋਸ਼ਿਸ਼ਾਂ ਦਾ ਪੂਰਕ ਹੈ।
ਅਮੇਜ਼ਨ ਦੇ ਵਰਲਡਵਾਈਡ ਸਸਟੇਨੇਬਿਲਿਟੀ ਦੇ ਵਾਈਸ ਪ੍ਰੈਜੀਡੈਂਟ ਅਤੇ ਹੈਡ ਕਾਰਾ ਹਰਸਟ ਨੇ ਕਿਹਾ, ‘ਲੈਟਿਨ ਅਮਰੀਕਾ ਅਤੇ ਭਾਰਤ ਦੇ ਸ਼ਹਿਰ ਟਰੱਕਾਂ ਵਿਚ ਬਿਜਲੀਕਰਣ ਲਈ ਉਤਮ ਮੌਕਾ ਹੈ, ਅਤੇ ਸਵੱਛ ਸਿਹਤ ਵਾਤਾਵਰਣ ਵਿਚ ਪਾਰਗਮਨ ਨੂੰ ਤੇਜ ਕਰਨ ਲਈ ਇਨਾਂ ਖੇਤਰਾਂ ਵਿਚ ਸਹਿਯੋਗ ਮਹੱਤਵਪੂਰਨ ਹੈ। ਲੈਨਸਿਫ਼ਟ ਤੇਜੀ ਨਾਲ ਅੱਗੇ ਵਧਣ ਲਈ ਹਿਤਧਾਰਕਾਂ ਨੂੰ ਇਕੱਠੇ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ।
ਗਲੋਬਲ ਆਪਟੀਮਿਜ਼ਮ ਦੇ ਸੰਸਥਾਪਕ ਹਿੱਸੇਦਾਰ, ਟੌਮ ਰਿਵੇਟ ਕਾਨੈਰਕ ਨੇ ਕਿਹਾ,‘‘ਸੜਕ ਮਾਲ ਢੁਆਈ ਡੀਕਾਰਬੋਨਾਈਜੇਸ਼ਨ ਲਈ ਅਹਿਮ ਪਹਿਲ ਹੈ ਅਤੇ ਇਸ ਨਾਲ ਨਜਿੱਠਣਾ ਮੁਸ਼ਕਿਲ ਹੈ। ਸੀ40 ਅਤੇ ਦ ਕਲਾਈਮੇਟ ਪਲੇਜ਼ ਵਿਚਕਾਰ ਇਸ ਅਨੋਖੀ ਹਿੱਸੇਦਾਰੀ ਦੇ ਮਾਧਿਅਮ ਨਾਲ ਲੈਨਸ਼ਿਫ਼ਟ ਉਨਾਂ ਸ਼ਹਿਰਾਂ ਅਤੇ ਕਾਰੋਬਾਰਾਂ ਨੂੰ ਇਕੱਠਾ ਲਿਆਵੇਗਾ ਜੋ ਜਲਵਾਯੂ ਕਾਰਵਾਈ ਵਿਚ ਮੋਹਰੀ ਹਨ। ਇਸ ਤਰਾਂ ਦਾ ਸਹਿਯੋਗ ਸਫ਼ਲਤਾ ਲਈ ਜ਼ਰੂਰੀ ਹੋਵੇਗਾ।
ਲੈਨਸਿਫ਼ਟ ਕਲਾਈਮੇਟ ਪਲੇਜ਼ ’ਤੇ ਹਸਤਾਖਰ ਕਰਨ ਵਾਲੇ ਅਤੇ ਫਾਈਨੈਂਸਰਾਂ ਅਤੇ ਮੂਲ ਉਪਕਰਣ ਨਿਰਮਾਤਾਵਾਂ ਸਮੇਤ ਕਈ ਹੋਰ ਕੰਪਨੀਆਂ ਨਾਲ ਵੀ ਆਵਾਜਾਈ ਖੇਤਰ ਵਿਚ ਜਲਵਾਯੂ ਕਾਰਵਾਈ ਨੂੰ ਪ੍ਰੇਰਿਤ ਕਰਨ ਦੀ ਪਹਿਲ ਵਿਚ ਸ਼ਾਮਲ ਹੋਣ ਲਈ ਕਹੇਗਾ। ਸੀ40 ਸਿਟੀਜ਼ ਦੇ ਕਾਰਜਕਾਰੀ ਨਿਰਦੇਸ਼ਕ ਮਾਰਕ ਵਾਟਸ ਨੇ ਕਿਹਾ, ‘‘ਸੜਕ ਮਾਲ ਢੁਆਈ ਸੰਸਾਰ ਪੱਧਰੀ ਉਤਸਰਜਨ ਦਾ ਇਕ ਪ੍ਰਮੁੱਖ ਕਾਰਣ ਹੈ। ਨੈਟ ਜੀਰੋ ਉਤਸਰਜਨ ਟੀਚੇ ਨੂੰ ਪੂਰਾ ਕਰਨ ਲਈ ਸਾਨੂੰ ਟਰੱਕ ਬੇੜੇ ਨੂੰ ਤੁਰੰਤ ਬਿਜਲੀਿਤ ਕਰਨ ਦੀ ਜ਼ਰੂਰਤ ਹੈ। ਲੈਨਸਿਫ਼ਟ ਸ਼ਹਿਰਾਂ ਵਿਚ ਮਾਲ ਢੁਆਈ ਨੂੰ ਡੀਕਾਰਬੋਨਾਈਜਿੰਗ ਕਰਕੇ ਭਾਰਤ ਅਤੇ ਲੈਟਿਨ ਅਮੇਰੀਕਾ ਵਿਚ ਈਵੀ ਵਾਹਨਾਂ ਨੂੰ ਅਪਨਾਉਣ ਲਈ ਅਧਾਰ ਤਿਆਰ ਕਰਨ ਵਿਚ ਮਦਦ ਕਰੇਗਾ, ਜਿਸ ਦੇ ਨਤੀਜੋਵਜੋਂ ਸ਼ਹਿਰ ਦੀਆਂ ਸੀਮਾਵਾਂ ਤੋਂ ਅੱਗੇ ਵੀ ਸਵੱਛ ਹਵਾ ਅਤੇ ਚੰਗੀ ਗ੍ਰੀਨ ਜੌਬਸ ਮਿਲਣਗੀਆਂ।’
ਸੀ40 ਸਿਟੀਜ਼ ਦੁਨੀਆ ਦੇ ਪ੍ਰਮੁੱਖ ਸ਼ਹਿਰਾਂ ਦੇ ਲਗਭਗ 100 ਮਹਾਂਪੌਰਾਂ ਦਾ ਇਕ ਨੈਟਵਰਕ ਹੈ ਜੋ ਜਲਵਾਯੂ ਸੰਕਟ ਦਾ ਸਾਹਮਣਾ ਕਰਨ ਅਤੇਇਕ ਅਜਿਹਾ ਭਵਿੱਖ ਬਣਾਉਣ ਲਈ ਤੁਰੰਤ ਜ਼ਰੂਰੀ ਕਾਰਵਾਈ ਕਰਨਲਈ ਕੰਮ ਕਰ ਰਿਹਾ ਹੈ ਜਿਥੇ ਹਰ ਕੋਈ ਹਰ ਜਗਾ ਤਰੱਕੀ ਕਰ ਸਕੇ। ਸੀ40 ਸ਼ਹਿਰਾਂ ਦੇ ਮੇਅਰ ਦੁਨੀਆਂ ਨੂੰ ਗਲੋਬਲ ਵਾਰਮਿੰਗ ਨੂੰ 34.7 ਡਿਗਰੀ ਫਾਰੇਨਹਾਈਟ (1.5 ਡਿਗਰੀ ਸੈਲਸੀਅਸ) ਤੱਕ ਸੀਮਤ ਕਰਨ ਅਤੇ ਸਿਹਤ, ਨਿਆਂਸੰਗਤ ਅਤੇ ਲਚਕੀਲਾ ਸਮੂਦਾਵਾਂ ਦਾ ਨਿਰਮਾਣ ਕਰਨ ਵਿਚ ਮਦਦ ਕਰਨ ਲਈ ਵਿਗਿਆਨ ਅਧਾਰਤ ਅਤੇ ਵਿਅਕਤੀ ਕੇਂਦਰਤ ਦਿ੍ਰਸ਼ਟੀਕੋਣ ਦਾ ਉਪਯੋਗ ਕਰਨ ਲਈ ਵਚਨਬੱਧ ਹੈ। ਗਲੋਬਲ ਗ੍ਰੀਨ ਨਿਊ ਡੀਲ ਦੇ ਮਾਧਿਅਮ ਨਾਲ ਮੇਅਰ ਪਹਿਲਾਂ ਤੋਂ ਕਿਤੇ ਵੱਧ ਤੇਜੀ ਨਾਲ ਅੱਗੇ ਵੱਧਣ ਲਈ ਮਿਹਨਤ, ਕਾਰੋਬਾਰ, ਯੁਵਾ ਜਲਵਾਯੂ ਅਭਿਆਨ ਅਤੇ ਨਾਗਰਿਕ ਸਮਾਜ ਦੇ ਪ੍ਰਤੀਨਿਧੀਆਂ ਦੇ ਇਕ ਵਿਆਪਕ ਗਠਬੰਧਨ ਨਾਲ ਕੰਮ ਕਰ ਰਹੇ ਹਨ।
ਬ੍ਰਾਜ਼ੀਨ ਦੇ ਕੂਰਟਿਬਾ ਦੇ ਮੇਅਰ, ਰਾਫੇਲ ਗ੍ਰੇਕਾ ਨੇ ਕਿਹਾ, ‘‘ਕੂਰਟਿਬਾ ਪਹਿਲਾਂ ਤੋਂ ਹੀ ਇਲੈਕਟਿ੍ਰਕ ਬੱਸਾਂ ਵਿਚ ਬਦਲਾਅ ਕਰ ਰਿਹਾ ਹੈ ਪਰ ਸਾਡੀ ਯੋਜਨਾ ਇਲੈਕਟਿ੍ਰਕ ਮਾਲਵਾਹਕ ਵਾਹਨਾਂ ਵੱਲ ਬਦਲਾਅ ਵਿਚ ਵੀ ਤੇਜੀ ਲਿਆਉਣ ਦੀ ਹੈ ਕਿਉਂਕਿ ਲੋਕਾਂ ਨੂੰ ਸਮਾਨ ਦੀ ਆਵਾਜਾਈ ਕਰਨ ਲਈ ਬਿਜਲੀ ਦਾ ਉਪਯੋਗ ਕਰਨਾ ਉਪਲਭਧ ਨਹੀਂ ਹੈ, ਸਾਨੂੰ ਇਸਦਾ ਉਪਯੋਗ ਸਮਾਨ ਲੈ ਜਾਣ ਲਈ ਵੀ ਕਰਨਾ ਚਾਹੀਦਾ ਹੈ। ਆਚ ਅਸੀਂ ਇਸ ਦਾ ਉਪਯੋਗ ਕਰੀਏ ਵਧਦੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਸਾਡੇ ਕੋਲ ਸਾਰੇ ਉਪਕਰਣ ਉਪਲਭਧ ਹਨ। ਗ੍ਰਹਿ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਮਾਨਵਤਾ ਬਹੁਤ ਜ਼ਿਆਦਾ ਤਾਪਮਾਨ ਵਾਧੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਹੈ।’’
ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਅਤੇਪ੍ਰਸ਼ਾਸਕ ਇਕਬਾਲ ਸਿੰਘ ਚਹਿਲ ਨੇ ਕਿਹਾ, ਮੁੰਬਈ ਇਕ ਪ੍ਰਮੁੱਖ ਮਾਲ ਢੁਆਈ ਕੇਂਦਰ ਹੈ। ਸੀ40 ਅਤੇ ਦ ਕਲਾਈਮੇਟ ਪਲੇਜ ਦੇ ਸਮਰਥਨ ਨਾਲ ਅਸੀਂ ਨਾ ਸਿਰਫ਼ ਸ਼ਹਿਰ ਵਿਚ ਸਗੋਂ ਪੂਰੇ ਮਹਾਰਾਸ਼ਟਰ ਅਤੇਇਸਦੇ ਬਾਹਰ ਆਪਣੇ ਬੇੜੇ ਦੇ ਬੇਹੱਦ ਜ਼ਰੂਰੀ ਬਿਜਲੀਕਰਣ ਵਿਚ ਤੇਜੀ ਲਿਆਉਣ ਵਿਚ ਸਮਰਥ ਹੋਵਾਂਗੇ। ਲੈਨਸਿਫ਼ਟ ਸਾਡੇ ਲੋਕਾਂ ਅਤੇ ਸਾਡੇ ਗ੍ਰਹਿ ਲਈ ਚੰਗਾ ਹੋਵੇਗਾ।’
ਅਮੇਜਨ ਦੁਨੀਆਂ ਭਰ ਵਿਚ ਕਈ ਈਵੀ ਹਿੱਸੇਦਾਰੀਆਂ ਨਾਲ ਆਪਣੇ ਖੁਦ ਦੇ ਆਵਾਜਾਈ ਨੈਟਵਰਕ ਨੂੰ ਡੀਕਾਰਬੋਨਾਈਜ਼ਡ ਕਰਨਾ ਜਾਰੀ ਰੱਖਦਾ ਹੈ। 2022 ਵਿਚ ਅਮੇਜ਼ਨ ਦੇ ਸੰਸਾਰਪੱਧਰੀ ਬੇੜੇ ਵਿਚ 9,000 ਤੋਂ ਵੱਧ ਇਲੈਕਟਿ੍ਰਕ ਡਲੀਵਰੀ ਵਾਹਨ (ਈਜੀਵੀ) ਜੋੜੇ ਸਨ ਅਤੇ ਇਸ ਨੇ ਅਮਰੀਕਾ ਅਤੇ ਯੂਰੋਪ  ਵਿਚ ਈਵੀ ਦਾ ਉਪਯੋਗ ਕਰਕੇ 145 ਮਿਲੀਅਨ ਤੋਂ ਵੱਧ ਪੇਕੇਜ ਵੰਡੇ ਸਨ। ਅੱਜ ਅਮੇਜਨ ਕੋਲ ਅਮਰੀਕਾ ਵਿਚ 5,000 ਤੋਂ ਵੱਧ ਰਿਵੀਅਨ ਈਜੀਵੀ ਸੰਚਾਲਿਤ ਹਨ, ਅਤੇ ਇਸਨੇ ਹਾਲ ਹੀ ਵਿਚ ਜਰਮਨੀ ਵਿਚ ਸੜਕ ’ਤੇ ਉਤਰਨ ਵਾਲੇਪਹਿਲੇ 300 ਦਾ ਐਲਾਨ ਕੀਤਾ, ਜਿਸ ਨਾਲ ਕੰਪਨੀ ਨੂੰ 2030 ਤੱਕ ਸੜਕ ’ਤੇ 1,00,000 ਰਿਵੀਅਨ ਈਵੀ ਰੱਖਣ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਮਦਦ ਮਿਲੀ। ਕੰਪਨੀ 2025 ਤੱਕ ਭਾਰਤ ਵਿਚ 10,000 ਈਵੀ ਰੱਖਣ ਦਾ ਵੀ ਟੀਚਾ ਹੈ।
ਲੈਨ ਸਿਫ਼ਟ ਪ੍ਰੋਗਰਾਮ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ laneshift@theclimatepledge.com  ਤੇ ਈਮੇਲ ਕਰੋ।

Check Also

ਸੁਧਾਰਵਾਦੀ ਮਸੂਦ ਪੇਜ਼ੇਸ਼ਕਿਅਨ ਬਣੇ ਈਰਾਨ ਦੇ ਨਵੇਂ ਰਾਸ਼ਟਰਪਤੀ

ਆਪਣੇ ਵਿਰੋਧੀ ਉਮੀਦਵਾਰ ਸਈਦ ਜਲੀਲੀ ਨੂੰ 30 ਲੱਖ ਵੋਟਾਂ ਨਾਲ ਹਰਾਇਆ ਤਹਿਰਾਨ/ਬਿਊਰੋ ਨਿਊਜ਼ : ਈਰਾਨ …