5.5 C
Toronto
Wednesday, November 12, 2025
spot_img
Homeਦੁਨੀਆਆਸਟਰੇਲੀਆ 'ਚ ਈਸਾਈ ਸਕੂਲ ਨੇ ਸਿੱਖ ਦਸਤਾਰ ਦਾ ਪੱਖ ਲਿਆ

ਆਸਟਰੇਲੀਆ ‘ਚ ਈਸਾਈ ਸਕੂਲ ਨੇ ਸਿੱਖ ਦਸਤਾਰ ਦਾ ਪੱਖ ਲਿਆ

ਮੈਲਬੌਰਨ : ਯੂਨਾਈਟਿਡ ਸਿੱਖਸ ਅਤੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਬਰਨ ਨੇ ਮੈਲਬੌਰਨ ‘ਚ ਮਦਰ ਆਫ਼ ਗੌਡ ਕ੍ਰਿਸਚੀਅਨ ਸਕੂਲ ਦੇ ਪ੍ਰਿੰਸੀਪਲ ਅਤੇ ਇਕ ਟੀਚਰ ਨੂੰ ਦਸਤਾਰ ਦਾ ਸਨਮਾਨ ਕਰਨ ਦੇ ਲਈ ਸਨਮਾਨਿਤ ਕੀਤਾ। ਉਨ੍ਹਾਂ ਦੋਵੇਂ ਨੇ ਬੀਤੀ 24 ਮਾਰਚ ਨੂੰ ਸਕੂਲ ‘ਚ ਇਕ ਬੱਚੇ ਦੇ ਸਿਰ ‘ਤੇ ਬੰਨ੍ਹਿਆ ਪਟਕਾ ਖੁੱਲ੍ਹ ਜਾਣ ‘ਤੇ ਉਸ ਨੂੰ ਯੂਟਿਊਬ ‘ਚ ਦੇਖ ਕੇ ਬੰਨ੍ਹਣ ਦਾ ਯਤਨ ਕੀਤਾ। ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਅਮਨਪ੍ਰੀਤ ਸਿੰਘ ਜਿਸ ਦਾ 5 ਸਾਲ ਦਾ ਬੇਟਾ ਉਸ ਸਕੂਲ ‘ਚ ਪੜ੍ਹਦਾ ਹੈ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੱਚੇ ਨੂੰ ਸਕੂਲ ਪਹੁੰਚਿਆ ਤਾਂ ਪ੍ਰਿੰਸੀਪਲ ਅਤੇ ਟੀਚਰ ਯੂਟਿਊਬ ‘ਤੇ ਦਸਤਾਰ ਜਾਂ ਪਟਕੇ ਨੂੰ ਬੰਨ੍ਹਣ ਦਾ ਵੀਡੀਓ ਦੇਖ ਰਹੇ ਸਨ ਅਤੇ ਉਨ੍ਹਾਂ ਦੇ ਬੇਟੇ ਦੇ ਸਿਰ ਤੋਂ ਉਤਰੇ ਪਟਕੇ ਨੂੰ ਬੰਨ੍ਹਣ ਦਾ ਯਤਨ ਕਰ ਰਹੇ ਸਨ। ਸਿੱਖਾਂ ਦੀ ਦਸਤਾਰ ਦੇ ਪ੍ਰਤੀ ਉਨ੍ਹਾਂ ਦਾ ਸਨਮਾਨ ਦੇਖ ਕੇ ਮੇਰਾ ਮਨ ਬਹੁਤ ਖੁਸ਼ ਹੋਇਆ। ਇਕ ਪਾਸੇ ਆਸਟਰੇਲੀਆ ‘ਚ ਕ੍ਰਿਸਚੀਅਨ ਸਕੂਲ ਦਸਤਾਰ ਅਤੇ ਪਟਕੇ ‘ਤੇ ਪਾਬੰਦੀ ਲਗਾ ਰਿਹਾ ਹੈ ਅਤੇ ਦੂਜੇ ਪਾਸੇ ਸਕੂਲ ‘ਚ ਪਟਕੇ ਦੇ ਪ੍ਰਤੀ ਅਸੀਮ ਸਨਮਾਨ ਦਿਖਾਇਆ ਗਿਆ।

RELATED ARTICLES
POPULAR POSTS