Home / ਦੁਨੀਆ / ਅਮਰੀਕਾ : ਪੇਰੇਜ਼ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ 2013 ਤੋਂ 2017 ਤੱਕ ਕਿਰਤ ਮੰਤਰੀ ਰਹੇ

ਅਮਰੀਕਾ : ਪੇਰੇਜ਼ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ 2013 ਤੋਂ 2017 ਤੱਕ ਕਿਰਤ ਮੰਤਰੀ ਰਹੇ

ਟਰੰਪ ਨੂੰ ਝਟਕਾ : ਹਿਲੇਰੀ ਦੀ ਪਾਰਟੀ ਨੇ ਇਮੀਗ੍ਰਾਂਟ ਦੇ ਬੇਟੇ ਨੂੰ ਚੁਣਿਆ ਰਾਸ਼ਟਰੀ ਪ੍ਰਧਾਨ
ਟਾਮ ਪੇਰੇਜ ਡੈਮੋਕਰੇਟਿਕ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ
ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨਾਲ ਮੁਕਾਬਲਾ ਕਰਨ ਦੇ ਲਈ ਡੈਮੋਕਰੇਟਿਕ ਪਾਰਟੀ ਨੇ ਨਵਾਂ ਰਸਤਾ ਲੱਭਿਆ ਹੈ। ਪਾਰਟੀ ਨੇ ਥਾਮਸ ਈ ਪੇਰੇਜ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਚੁਣ ਲਿਆ। ਪੇਰੇਜ ਭਲੇ ਹੀ ਰਾਸ਼ਟਰਪਤੀ ਓਬਾਮਾ ਦੇ ਸਮੇਂ 2013 ਤੋਂ 2017 ਤੱਕ ਕਿਰਤ ਮੰਤਰੀ ਸਨ, ਪ੍ਰੰਤੂ ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਇਮੀਗ੍ਰਾਂਟ ਸਨ ਅਤੇ ਲੈਟਿਨ ਦੇਸ਼ ਤੋਂ ਆਏ ਸਨ। ਪੇਰੇਜ ਡੈਮੋਕਰੇਟਿਕ ਪਾਰਟੀ ਦੇ ਪਹਿਲੇ ਲੈਟਿਨੋ ਪ੍ਰਧਾਨ ਹਨ। ਪਹਿਲੇ ਰਾਊਂਡ ਦੀਆਂ ਵੋਟਾਂ ‘ਚ ਪੇਰੇਜ ਪਿਛੜ ਗਏ ਸਨ ਪ੍ਰੰਤੂ ਦੂਜੇ ਰਾਊਂਡ ‘ਚ ਉਨ੍ਹਾਂ ਨੂੰ 235 ਵੋਟਾਂ ਮਿਲੀਆਂ ਅਤੇ ਉਹ ਜਿੱਤ ਗਏ। ਰਾਸ਼ਟਰਪਤੀ ਚੋਣ ‘ਚ ਹਿਲੇਰੀ ਕਲਿੰਟਨ ਦੇ ਵਿਰੋਧੀ ਬਰਨੀ ਸੈਂਡਰਸ ਦੇ ਪ੍ਰਤੀਨਿਧ ਕੀਥ ਐਲਿਸਨ ਨੂੰ 200 ਵੋਟ ਮਿਲੇ। ਐਲਿਸਨ ਨੂੰ ਪਾਰਟੀ ਦਾ ਰਾਸ਼ਟਰੀ ਉਪ ਪ੍ਰਧਾਨ ਬਣਾ ਦਿੱਤਾ ਗਿਆ ਹੈ। ਏਲਿਸਨ ਅਮਰੀਕੀ ਸੰਸਦ ‘ਚ ਚੁਣੇ ਜਾਣ ਵਾਲੇ ਪਹਿਲੇ ਮੁਸਲਿਮ ਹਨ। ਸਾਰੇ ਸੈਂਡਰਸ ਸਮਰਥਕ ਏਲਿਸਨ ਦੇ ਨਾਲ ਸਨ, ਜਦਕਿ ਹਿਲੇਰੀ-ਓਬਾਮਾ ਸਮਰਥਕਾਂ ਨੇ ਪੇਰੇਜ ਨੂੰ ਵੋਟ ਦਿੱਤਾ। ਪੇਰੇਜ ਨੇ ਜਿੱਤਣ ਤੋਂ ਬਾਅਦ ਕਿਹਾ, ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ‘ਚ ਬਹੁਤ ਵੱਡੀਆਂ ਚੁਣੌਤੀਆਂ ਹਨ। ਜੇਕਰ ਹੁਣੇ ਅਸੀਂ ਕਦਮ ਨਾ ਉਠਾਏ ਤਾਂ ਭਵਿੱਖ ‘ਚ ਲੋਕ ਪੁੱਛਣਗੇ 2017 ‘ਚ ਤੁਸੀਂ ਕਿੱਥੇ ਸੀ। ਕਿਰਤ ਮੰਤਰੀ ਦੇ ਰੂਪ ‘ਚ ਪੇਰੇਜ ਨੇ ਓਵਰ ਟਾਈਮ ਦੀ ਰਾਸ਼ੀ ਵਧਾਉਣ ਸਮੇਤ ਕਈ ਕਦਮ ਉਠਾਏ। ਰਿਪਬਲੀਕਨ ਨੇ ਉਦੋਂ ਕਿਹਾ ਸੀ ਕਿ ਇਸ ਨਾਲ ਕਾਰੋਬਾਰੀਆਂ ‘ਤੇ ਬਹੁਤ ਜ਼ਿਆਦਾ  ਬੋਝ ਪਵੇਗਾ। ਹੁਣ ਉਨ੍ਹਾਂ ਦੇ ਸਾਹਮਣੇ 2018 ਦੀਆਂ ਚੋਣਾਂ ‘ਚ ਉਮੀਦਵਾਰਾਂ ਦੀ ਚੋਣ ਤੋਂ ਲੈ ਕੇ ਟਰੰਪ ਦੀ ਨੀਤੀਆਂ ਦਾ ਜਵਾਬ ਦੇਣਾ ਸ਼ਾਮਿਲ ਹੈ।
ਕੀ ਖਾਸ ਹੈ ਡਿਨਰ ‘ਚ
ੲ ਪੱਤਰਕਾਰਾਂ ਦੇ ਲਈ ਇਸ ਡਿਨਰ ਦੀ ਸ਼ੁਰੂਆਤ 1921 ‘ਚ ਹੋਈ ਸੀ। ਪਹਿਲੀ ਵਾਰ 1929 ‘ਚ ਰਾਸ਼ਟਰਪਤੀ ਕੈਲਿਵਨ ਕੁਲਿਜ ਇਸ ‘ਚ ਸ਼ਾਮਲ ਹੋਏ।
ੲ ਰੱਦ ਵੀ ਹੋਏ ਡਿਨਰ : 1930 ‘ਚ ਰਾਸ਼ਟਰਪਤੀ ਟੈਫਟ ਦੀ ਮੌਤ ਦੇ ਕਾਰਨ, 1942 ‘ਚ ਅਮਰੀਕਾ ਦੇ ਵਿਸ਼ਵਯੁੱਧ ‘ਚ ਜਾਣ ਨਾਲ ਅਤੇ 1951 ‘ਚ।
ੲ 1972  ‘ਚ ਨਿਕਸਨ ਨਹੀਂ ਆਏ, 1978 ‘ਚ ਬਿਮਾਰੀ ਨਾਲ ਜਿਮੀ ਕਾਰਟਰ ਨਹੀਂ ਪਹੁੰਚੇ, ਨਵੀਂ ਆਉਣ ਵਾਲੇ ਆਖਰੀ ਰਾਸ਼ਟਰਪਤੀ ਸਨ ਰੋਨਾਲਡ ਰੇਗਨ ਜੋ ਗੋਲੀ ਲੱਗਣ ਕਾਰਨ ਨਹੀਂ ਪਹੁੰਚੇ ਸਨ।
ੲ ਜਾਨ ਐਫ ਕੈਨੇਡੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਮਹਿਲਾ ਪੱਤਰਕਾਰਾਂ ਨੂੰ ਨਹੀਂ ਬੁਲਾਇਆ ਤਾਂ ਉਹ ਨਹੀਂ ਆਉਣਗੇ।
ਪੇਰੇਜ ਦੇ ਮਾਤਾ-ਪਿਤਾ ਲੈਟਿਨ ਅਮਰੀਕੀ ਸਨ
ਪੇਰੇਜ ਦਾ ਜਨਮ 7 ਅਕਤੂਬਰ 1961 ਨੂੰ ਅਮਰੀਕਾ ‘ਚ ਹੋਇਆ। ਪ੍ਰੰਤੂ ਉਨ੍ਹਾਂ ਦੇ ਮਾਤਾ-ਪਿਤਾ ਲੈਟਿਨ ਅਮਰੀਕੀ ਦੇਸ਼ ਡੋਮੇਨਿਕਨ ਗਣਰਾਜ ਤੋ ਆਏ ਸਨ। ਪਿਤਾ ਸਰਜਨ ਸਨ ਜਿਨ੍ਹਾਂ ਨੇ ਵਿਸ਼ਵ ਯੁੱਧ ‘ਚ ਅਮਰੀਕੀ ਸੈਨਾ ‘ਚ ਸ਼ਾਮਿਲ ਹੋ ਕੇ ਨਾਗਰਿਕਤਾ ਹਾਸਲ ਕੀਤੀ ਸੀ। ਟਾਮ 12 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਮਾਂ ਗ੍ਰੇਸ ਆਪਣੇ ਪਿਤਾ ਰਫੈਲ ਬ੍ਰਾਸ਼ੋ ਦੇ ਨਾਲ 1930 ‘ਚ ਆਈ ਸੀ। ਰਫੈਲ ਅਮਰੀਕਾ ‘ਚ ਡੇਮੋਨਿਕਨ ਗਣਰਾਜ ਦੇ ਰਾਜਦੂਤ ਸਨ। ਬਾਅਦ ‘ਚ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਦੇਸ਼ ‘ਚ ਅਵਾਂਛਿਤ ਵਿਅਕਤੀ ਐਲਾਨ ਕਰ ਦਿੱਤਾ ਅਤੇ ਉਹ ਅਮਰੀਕਾ ‘ਚ ਹੀ ਰਹਿ ਗਏ।
ਓਲਾਂਦ ਬੋਲੇ ਪੈਰਿਸ ‘ਚ ਨਹੀਂ ਹਨ ਅੱਤਵਾਦੀ
ਪੈਰਿਸ ‘ਚ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਰਾਸ਼ਟਰਪਤੀ ਟਰੰਪ ਦੇ ਬਿਆਨ ਦੀ ਨਿਖੇਧੀ ਕੀਤੀ ਹੈ ਕਿ ਉਨ੍ਹਾਂ ਨੇ ਕਿਹਾ ਕਿ ਪੈਰਿਸ ‘ਚ ਕੋਈ ਅੱਤਵਾਦੀ ਨਹੀਂ ਹੈ। ਟਰੰਪ ਨੇ ਕਿਹਾ ਸੀ ਕਿ ਫਰਾਂਸ ‘ਚ ਅੱਤਵਾਦ ਹੈ ਅਤੇ ਫਰਾਂਸ ਨੂੰ ਉਸ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। ਰਾਸ਼ਟਰਪਤੀ ਓਲਾਂਦ ਨੇ ਕਿਹਾ ਕਿ ਅਜਿਹੇ ਕਹਿ ਕੇ ਟਰੰਪ ਨੇ ਆਪਣੇ ਸਹਿਯੋਗੀ ਦੇਸ਼ਾਂ ਦਾ ਅਪਮਾਨ ਕੀਤਾ ਹੈ।
ਪੱਤਰਕਾਰਾਂ ਨੂੰ ਦਿੱਤੇ ਜਾਣ ਵਾਲੇ ਡਿਨਰ ‘ਚ ਸ਼ਾਮਲ ਨਹੀਂ ਹੋਣਗੇ ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੀਡੀਆ ਨਾਲ ਤਲਖੀ ਵਧ ਗਈ ਹੈ। ਟਰਪ ਨੇ ਕਿਹਾ ਹੈ ਕਿ ਉਹ ਵ੍ਹਾਈਟ ਹਾਊਸ ਕਵਰ ਕਰਨ ਵਾਲੇ ਪੱਤਰਕਾਰਾਂ ਨੂੰ ਦਿੱਤੇ ਜਾਣ ਵਾਲੇ ਭੋਜ ‘ਚ ਸ਼ਾਮਲ ਨਹੀਂ ਹੋਣਗੇ। ਇਹ ਡਿਨਰ 29 ਅਪ੍ਰੈਲ ਨੂੰ ਹੈ। ਆਮ ਤੌਰ ‘ਤੇ ਇਹ ਇਕ ਸਮਾਰੋਹ ਹੁੰਦਾ ਹੈ, ਜਿਸ ‘ਚ ਪੱਤਰਕਾਰਾਂ ਅਤੇ ਸੈਲੀਬ੍ਰਿਟੀਜ਼ ਵੀ ਸ਼ਾਮਲ ਹੁੰਦੇ ਹਨ। ਇਸ ‘ਚ ਹਾਸਾ-ਮਜ਼ਾਕ ਜ਼ਿਆਦਾ ਹੁੰਦਾ ਹੈ। ਓਬਾਮਾ ਅੱਠ ਵਾਰ ਸ਼ਾਮਲ ਹੋਏ। ਟਰੰਪ ਵੀ ਸ਼ਾਮਲ ਹੁੰਦੇ ਰਹੇ ਹਨ। ਹੁਣ ਟਰੰਪ ਨੇ ਟਵੀਟ ਕੀਤਾ ਹੈ ‘ਮੈਂ ਇਸ ਸਾਲ ਵ੍ਹਾਈਟ ਹਾਊਸ ਪੱਤਰਕਾਰ ਐਸੋਸੀਏਸ਼ਨ ਦੇ ਡਿਨਰ ‘ਚ ਸ਼ਾਮਲ ਨਹੀਂ ਹੋਵਾਂਗਾ। ਸਭ ਨੂੰ ਵਧਾਈਆਂ, ਸ਼ਾਮ ਨੂੰ ਮਜੇ ਲੈਣ ਦਿਓ। ਕਈ ਪੱਤਰਕਾਰਾਂ ਨੇ ਇਸ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

Check Also

ਡੋਨਾਲਡ ਟਰੰਪ ਨੇ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਦਿੱਤਾ ਝਟਕਾ

ਐੱਚ-1ਬੀ ਵੀਜ਼ੇ ‘ਤੇ ਕੰਮ ਕਰਨ ਵਾਲਿਆਂ ਉਪਰ ਲੱਗੀ ਰੋਕ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਨੌਕਰੀ …