20.1 C
Toronto
Friday, September 11, 2026
spot_img
Homeਦੁਨੀਆਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੈਰ-ਸਿੱਖ ਇਕਾਈ ਨੂੰ ਸੌਂਪਣਾ ਸੰਯੁਕਤ ਰਾਸ਼ਟਰ ਦੇ...

ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੈਰ-ਸਿੱਖ ਇਕਾਈ ਨੂੰ ਸੌਂਪਣਾ ਸੰਯੁਕਤ ਰਾਸ਼ਟਰ ਦੇ ਮਤੇ ਦੀ ਉਲੰਘਣਾ

ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਗੈਰ-ਸਿੱਖ ਇਕਾਈ ਨੂੰ ਸੌਂਪਣਾ ਸੰਯੁਕਤ ਰਾਸ਼ਟਰ ਦੇ ਮਤੇ ਦੀ ਉਲੰਘਣਾਭਾਰਤ ਨੇ ਪਾਕਿ ਦੀ ਇਸ ਕਾਰਵਾਈ ਨੂੰ ਦੱਸਿਆ ਮੰਦਭਾਗਾ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਭਾਰਤ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਪ੍ਰਬੰਧ ਮਨਮਰਜ਼ੀ ਨਾਲ ਗੈਰ-ਸਿੱਖ ਇਕਾਈ ਨੂੰ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਸਲਾਮਾਬਾਦ ਦਾ ਇਹ ਕਦਮ ਸਿੱਖ ਧਰਮ ਦੇ ਵਿਰੁੱਧ ਹੈ। ਪਾਕਿਸਤਾਨ ਵਲੋਂ ਅਜਿਹਾ ਕਰਕੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਮਤੇ ਦੀ ਉਲੰਘਣਾ ਕੀਤੀ ਗਈ ਹੈ। ਲੰਘੇ ਨਵੰਬਰ ਮਹੀਨੇ ਦੌਰਾਨ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਪ੍ਰਬੰਧਨ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਗੈਰ-ਸਿੱਖ ਇਕਾਈ ਨੂੰ ਦੇ ਦਿੱਤਾ ਸੀ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਅਸ਼ੀਸ਼ ਸ਼ਰਮਾ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਿਹਾ ਕਿ “ਪਿਛਲੇ ਸਾਲ ਇਸ ਸਭਾ ਵਲੋਂ ਪਾਸ ਕੀਤੇ ਗਏ ‘ਸ਼ਾਂਤੀ ਦੇ ਸਭਿਆਚਾਰ’ ਸਬੰਧੀ ਸ਼ੁਰੂਆਤੀ ਮਤਿਆਂ ਦੀ ਪਾਕਿਸਤਾਨ ਪਹਿਲਾਂ ਹੀ ਉਲੰਘਣਾ ਕਰ ਚੁੱਕਾ ਹੈ।

RELATED ARTICLES
POPULAR POSTS