
ਕ੍ਰਿਕਟਰ ਹਰਭਜਨ ਨੇ ਕਿਹਾ – ਭਾਰਤ ਵਿਚ 93 ਫੀਸਦੀ ਤੋਂ ਜ਼ਿਆਦਾ ਕਰੋਨਾ ਪੀੜਤ ਬਗੈਰ ਵੈਕਸੀਨ ਤੋਂ ਹੋਏ ਠੀਕ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਲਈ ਇਕ ਚੰਗੀ ਖਬਰ ਆਈ ਹੈ ਕਿ ਇਸੇ ਮਹੀਨੇ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਹੀ ਕਰੋਨਾ ਵੈਕਸੀਨ ਨੂੰ ਐਮਰਜੈਂਸੀ ਲਈ ਮਨਜੂਰੀ ਮਿਲ ਸਕਦੀ ਹੈ। ਏਮਜ਼ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਅੱਜ ਇਸਦੀ ਜਾਣਕਾਰੀ ਦਿੱਤੀ ਹੈ। ਡਾ. ਗੁਲੇਰੀਆ ਨੇ ਕਿਹਾ ਕਿ ਭਾਰਤ ਵਿਚ ਹੁਣ ਕੁਝ ਵੈਕਸੀਨ ਫਾਈਨਲ ਸਟੇਜ ਦੇ ਟਰਾਇਲਾਂ ਵਿਚ ਹਨ ਅਤੇ ਉਮੀਦ ਹੈ ਕਿ ਦਸੰਬਰ ਦੇ ਅਖੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਹੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜੂਰੀ ਮਿਲ ਜਾਵੇਗੀ। ਉਸ ਤੋਂ ਬਾਅਦ ਵੈਕਸੀਨੇਸ਼ਨ ਸ਼ੁਰੂ ਹੋ ਜਾਵੇਗਾ। ਇਸੇ ਦੌਰਾਨ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਫਾਈਜਰ ਅਤੇ ਬਾਇਓਟੈਕ ਕੰਪਨੀਆਂ ਆਪਣੀ ਕਰੋਨਾ ਵੈਕਸੀਨ ਨੂੰ 94 ਫੀਸਦੀ ਕਾਰਗਰ ਦੱਸ ਰਹੀਆਂ ਹਨ। ਇਸੇ ਤਰ੍ਹਾਂ ਮਾਡਰਨਾ 94 ਫੀਸਦੀ ਤੋਂ ਜ਼ਿਆਦਾ ਅਤੇ ਆਕਸਫੋਰਡ ਕੰਪਨੀ ਆਪਣੀ ਵੈਕਸੀਨ ਨੂੰ 90 ਫੀਸਦੀ ਕਾਰਗਰ ਦੱਸ ਰਹੀ ਹੈ। ਹਰਭਜਨ ਨੇ ਕਿਹਾ ਕਿ ਭਾਰਤ ਵਿਚ ਕਰੋਨਾ ਦੀ ਰਿਕਵਰੀ ਦਰ ਬਿਨਾ ਵੈਕਸੀਨ ਤੋਂ 93 ਫੀਸਦੀ ਤੋਂ ਜ਼ਿਆਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਭਾਰਤੀਆਂ ਨੂੰ ਵੈਕਸੀਨ ਦੀ ਜ਼ਰੂਰਤ ਹੈ।