21.8 C
Toronto
Sunday, October 5, 2025
spot_img
Homeਦੁਨੀਆਨਿਊਯਾਰਕ 'ਚ ਤਿੰਨ ਭਾਰਤੀਆਂ 'ਤੇ ਲੱਖਾਂ ਡਾਲਰ ਦੀ ਠੱਗੀ ਦੇ ਦੋਸ਼

ਨਿਊਯਾਰਕ ‘ਚ ਤਿੰਨ ਭਾਰਤੀਆਂ ‘ਤੇ ਲੱਖਾਂ ਡਾਲਰ ਦੀ ਠੱਗੀ ਦੇ ਦੋਸ਼

ਨਿਊਯਾਰਕ: ਅਮਰੀਕਾ ਵਿਚ 10 ਲੱਖ ਡਾਲਰ ਦੀ ਫਰਜ਼ੀ ਯੋਜਨਾ ਵਿਚ ਸ਼ਾਮਲ ਤਿੰਨ ਭਾਰਤੀਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ। ਇਸ ਯੋਜਨਾ ਰਾਹੀਂ ਉਹ ਬਿਨਾ ਅਧਿਕਾਰ ਸੀਨੀਅਰ ਨਾਗਰਿਕਾਂ ਦੇ ਕੰਪਿਊਟਰ ਤੱਕ ਆਪਣੀ ਪਹੁੰਚ ਬਣਾਉਂਦੇ ਸੀ ਜਿਸ ਨਾਲ ਮਸ਼ੀਨ ਵਿਗੜ ਜਾਂਦੀ ਸੀ ਅਤੇ ਬਾਅਦ ਵਿੱਚ ਉਹ ਪੀੜਤਾਂ ਦੇ ਕੰਪਿਊਟਰ ਠੀਕ ਕਰਵਾਉਣ ਦੀਆਂ ਨਕਲੀ ਸੇਵਾਵਾਂ ਖਰੀਦਣ ਦਾ ਲਾਲਚ ਦਿੰਦੇ ਸਨ। ਨਿਊਯਾਰਕ ਦੱਖਣੀ ਜ਼ਿਲ੍ਹੇ ਵਿਚ ਅਮਰੀਕੀ ਅਟਾਰਨੀ ਜੇਫਰੀ ਬਰਮਨ ਨੇ ਕਿਹਾ ਕਿ 30 ਸਾਲਾ ਗੁੰਜੀਤ ਮਲਹੋਤਰਾ, 22 ਸਾਲਾ ਗੁਰਜੀਤ ਸਿੰਘ ਅਤੇ 54 ਸਾਲਾ ਜਸਪਾਲ ‘ਤੇ ਫਰਜ਼ੀਵਾੜਾ ਕਰਨ ਲਈ ਸਾਜ਼ਿਸ਼ ਰਚਣ ਅਤੇ ਜਾਅਲਸਾਜ਼ੀ ਕਰਨ ਲਈ ਕੰਪਿਊਟਰ ਤੱਕ ਪਹੁੰਚ ਬਣਾਉਣ ਦੀ ਸਾਜ਼ਿਸ਼ ਰਚਣ ਦਾ ਇੱਕ-ਇੱਕ ਦੋਸ਼ ਲੱਗਾ ਹੈ। ਇਨ੍ਹਾਂ ਅਪਰਾਧਾਂ ਲਈ ਕ੍ਰਮਵਾਰ ਵੱਧ ਤੋਂ ਵੱਧ 20 ਸਾਲ ਅਤੇ ਘੱਟ ਤੋਂ ਘੱਟ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਬਰਮਨ ਨੇ ਕਿਹਾ ਕਿ ਉਨ੍ਹਾਂ ਨੇ ਗੁਪਤ ਢੰਗ ਨਾਲ ਬਜ਼ੁਰਗ ਲੋਕਾਂ ਦੇ ਕੰਪਿਊਟਰ ਵਿਚ ਸੰਨ੍ਹ ਲਗਾ ਕੇ ਅਤੇ ਕੰਪਿਊਟਰ ਠੀਕ ਕਰਨ ਦੀਆਂ ਅਜਿਹੀਆਂ ਸੇਵਾਵਾਂ ਲੈਣ ਲਈ ਰਾਜ਼ੀ ਕਰਕੇ ਕਈ ਸਾਲ ਤੱਕ ਉਨ੍ਹਾਂ ਨੂੰ ਠੱਗਿਆ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਅਤੇ ਅਸਲ ਵਿਚ ਉਹ ਕਦੀ ਦਿੱਤੀਆਂ ਵੀ ਨਹੀਂ ਗਈਆਂ। ਇਸ ਸਾਜ਼ਿਸ਼ ਤਹਿਤ ਤਿੰਨਾਂ ਨੇ ਘੱਟ ਤੋਂ ਘੱਟ 13 ਲੱਖ ਡਾਲਰ ਕਮਾਏ। ਇਨ੍ਹਾਂ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕਰਕੇ ਇੱਥੇ ਮੈਜਿਸਟਰੇਟ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।

RELATED ARTICLES
POPULAR POSTS