ਲੰਡਨ : ਭਾਰਤੀ ਲੇਖਿਕਾ ਐਨੀ ਜੈਦੀ ਨੂੰ ਇਕ ਲੱਖ ਡਾਲਰ ਦੇ ‘ਨਾਈਨ ਡਾਟਸ ਪ੍ਰਾਈਜ਼ 2019’ ਦਾ ਜੇਤੂ ਐਲਾਨਿਆ ਗਿਆ। ਇਹ ਵੱਡਾ ਪੁਰਸਕਾਰ ਹੈ, ਜੋ ਵਿਸ਼ਵ ਭਰ ਦੇ ਵੱਡੇ ਮੁੱਦਿਆਂ ਨੂੰ ਚੁੱਕਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜੈਦੀ ਇਕ ਆਜ਼ਾਦ ਲੇਖਿਕਾ ਹੈ। ਉਹ ਲੇਖ, ਛੋਟੀਆਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕ ਆਦਿ ਲਿਖਦੀ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ”ਬ੍ਰੈੱਡ, ਸੀਮੈਂਟ, ਕੈਕਟਸ” ਲੇਖ ਲਈ ਦਿੱਤਾ ਗਿਆ ਹੈ। ਇਹ ਲੇਖ ਲੋਕਾਂ ਦੇ ਸਮਕਾਲੀ ਜੀਵਨ ਦੇ ਅਨੁਭਵਾਂ ਤੇ ਘਰ-ਜਾਇਦਾਦ ਵਰਗੇ ਮੁੱਦੇ ‘ਤੇ ਲਿਖਿਆ ਗਿਆ ਹੈ। 40 ਸਾਲਾ ਐਨੀ ਨੇ ਕਿਹਾ ਕਿ ‘ਨਾਈਨ ਡਾਟਸ ਪ੍ਰਾਈਜ਼’ ਜਿਸ ਤਰ੍ਹਾਂ ਨਾਲ ਨਵੇਂ ਲੋਕਾਂ ਨੂੰ ਬਿਨਾਂ ਰੋਕ ਦੇ ਸੋਚਣ ਲਈ ਉਤਸ਼ਾਹਿਤ ਕਰਦਾ ਹੈ, ਉਸ ਨਾਲ ਉਹ ਕਾਫ਼ੀ ਪ੍ਰਭਾਵਿਤ ਹੈ। ਇਸ ਪੁਰਸਕਾਰ ਲਈ ਉਮੀਦਵਾਰਾਂ ਨੂੰ 3000 ਸ਼ਬਦਾਂ ਵਿਚ ਇਕ ਵਿਸ਼ੇ ‘ਤੇ ਲੇਖ ਲਿਖਣਾ ਹੁੰਦਾ ਹੈ। ਨਾਈਨ ਡਾਟਸ ਪ੍ਰਾਈਜ਼ ਵਲੋਂ ਜੇਤੂ ਨੂੰ ਆਪਣੇ ਜਵਾਬ ਨੂੰ ਇਕ ਪੁਸਤਕ ਦੇ ਰੂਪ ਵਿਚ ਢਾਲਣ ਲਈ ਮਦਦ ਦਿੱਤੀ ਜਾਂਦੀ ਹੈ, ਜਿਸ ਨੂੰ ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ ਪ੍ਰਕਾਸ਼ਿਤ ਕਰਦੀ ਹੈ ਤੇ ਉਨ੍ਹਾਂ ਨੂੰ ਕੈਂਬ੍ਰਿਜ ਕਾਲਜ ਦੇ ਸੈਂਟਰ ਫ਼ਾਰ ਰਿਸਰਚ ਇਨ ਆਰਟਸ, ਸੋਸ਼ਲ ਸਾਇੰਸਿਜ਼ ਐਂਡ ਹਿਊਮੈਨੀਟੀਜ਼ ਵਿਚ ਕੁੱਝ ਸਮਾਂ ਬਤੀਤ ਕਰਨ ਦਾ ਮੌਕਾ ਵੀ ਦਿੱਤਾ ਜਾਂਦਾ ਹੈ।
Check Also
ਰੂਸ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਲਗਾਵਾਂਗੇ ਪਾਬੰਦੀਆਂ : ਟਰੰਪ
ਯੂਕਰੇਨ ਜੰਗ ’ਤੇ ਟਰੰਪ ਦੀ ਪੂਤਿਨ ਨੂੰ ਚਿਤਾਵਨੀ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …