8.1 C
Toronto
Thursday, October 16, 2025
spot_img
Homeਦੁਨੀਆਸਿੰਗਾਪੁਰ ਦੇ ਸੀਨੀਅਰ ਮੰਤਰੀ ਵਲੋਂ ਸਿੱਖ ਭਾਈਚਾਰੇ ਦੀ ਸ਼ਲਾਘਾ

ਸਿੰਗਾਪੁਰ ਦੇ ਸੀਨੀਅਰ ਮੰਤਰੀ ਵਲੋਂ ਸਿੱਖ ਭਾਈਚਾਰੇ ਦੀ ਸ਼ਲਾਘਾ

ਨਾਮ ਰਸ ਕੀਰਤਨ ਦਰਬਾਰ ‘ਚ ਕੀਤੀ ਸ਼ਿਰਕਤ
ਸਿੰਗਾਪੁਰ/ਬਿਊਰੋ ਨਿਊਜ਼ : ਸਿੰਗਾਪੁਰ ਦੇ ਸੀਨੀਅਰ ਮੰਤਰੀ ਥਰਮਨ ਸ਼ਾਨਮੁਗਾਰਤਨਮ ਨੇ ਦੇਸ਼ ਵਿਚ ਸਿੱਖ ਭਾਈਚਾਰੇ ਵਲੋਂ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਇਥੇ ਦੱਖਣ ਪੂਰਬੀ ਏਸ਼ੀਆ ਵਿਚ ਸਭ ਤੋਂ ਵੱਡੇ ਸਿੱਖਾਂ ਦੇ 10ਵੇਂ ਧਾਰਮਿਕ ਸਮਾਗਮ ਦੌਰਾਨ ਹਿੱਸਾ ਲਿਆ। ਸਮਾਜਿਕ ਨੀਤੀਆਂ ਲਈ ਤਾਲਮੇਲ ਮੰਤਰੀ ਸਿੰਗਾਪੁਰ ਐਕਸਪੋ ਵਿਖੇ ਚਾਰ ਸਾਲਾਂ ਦੇ ਵਕਫ਼ੇ ਬਾਅਦ 23 ਤੋਂ 26 ਦਸੰਬਰ ਤੱਕ ਕਰਵਾਏ ਨਾਮ ਰਸ ਕੀਰਤਨ ਦਰਬਾਰ ਵਿਚ ਸ਼ਾਮਿਲ ਹੋਏ।
24 ਦਸੰਬਰ ਨੂੰ ਸ਼ਾਨਮੁਗਾਰਤਨਮ ਨੇ ਸਮਾਗਮ ਵਿਚ ਸ਼ਮੂਲੀਅਤ ਦੌਰਾਨ ਕਿਹਾ ਕਿ ਸਿੱਖ ਕੌਮ ਘੱਟ ਗਿਣਤੀ ਹੈ ਪਰ ਇਹ ਇਸ ਦੀ ਜਗ੍ਹਾ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ ਕਿਉਂਕਿ ਇਸ ਨੂੰ ਕਿਸ ਤਰ੍ਹਾਂ ਅਨੁਕੂਲਿਤ ਕੀਤਾ ਜਾਂਦਾ ਹੈ ਅਤੇ ਸਾਡੇ ਸਮਾਜ ਵਿਚ ਇਸ ਦਾ ਸੱਭਿਆਚਾਰ ਮਨਾਇਆ ਜਾਂਦਾ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਸਿੰਗਾਪੁਰ ‘ਚ ਅਸੀਂ ਸਾਰੇ ਇਕੱਠੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਦਾ ਨਿਰੰਤਰ ਜੋਸ਼ ਇਸ ਗੱਲ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ।
ਇਸ ਸਮਾਰੋਹ ਦੌਰਾਨ 40 ਹਜ਼ਾਰ ਵਿਅਕਤੀਆਂ ਨੇ ਹਿੱਸਾ ਲਿਆ। ਮੰਤਰੀ ਨੇ ਲੰਗਰ ‘ਚ ਹਿੱਸਾ ਲੈਂਦੇ ਹੋਏ ਅਤੇ ਸਿੱਖ ਭਾਈਚਾਰੇ ਨਾਲ ਬੈਠਕ ਅਤੇ ਸੰਬੋਧਨ ਕਰਦਿਆਂ ਵਲੰਟੀਅਰਾਂ ਵਲੋਂ ਕਰਵਾਏ ਪ੍ਰੋਗਰਾਮ ਦਾ ਦੌਰਾ ਕੀਤਾ। ਭਾਰਤ, ਆਸਟ੍ਰੇਲੀਆ, ਕੈਨੇਡਾ, ਮਲੇਸ਼ੀਆ, ਥਾਈਲੈਂਡ, ਬਰਤਾਨੀਆ ਅਤੇ ਅਮਰੀਕਾ ਤੋਂ ਕਈ ਸਿੱਖ ਹਸਤੀਆਂ ਨੇ ਕੀਰਤਨ ਦਰਬਾਰ ਵਿਚ ਹਿੱਸਾ ਲਿਆ।
ਭਾਰਤੀ ਮੂਲ ਦੇ ਬਰਤਾਨਵੀ ਸਿੱਖ ਕੈਲੀਗ੍ਰਾਫ਼ੀ ਕਲਾਕਾਰ ਅਮਨਦੀਪ ਸਿੰਘ ਨੇ ਸਮਾਗਮ ਦੌਰਾਨ ਸਿੱਖ ਗੁਰੂਆਂ ਦੀਆਂ ਆਪਣੇ ਵਲੋਂ ਬਣਾਈਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਾਈ। ਬਹੁ-ਰਾਸ਼ਟਰੀ ਸਿੰਗਾਪੁਰ ਸਮਾਜ ਦੇ ਗੈਰ ਸਿੱਖਾਂ ਨੇ ਵੀ ਇਸ ਚਾਰ ਦਿਨਾ ਕੀਰਤਨ ਦਰਬਾਰ ਵਿਚ ਹਿੱਸਾ ਲਿਆ।

 

RELATED ARTICLES
POPULAR POSTS