11.9 C
Toronto
Wednesday, October 15, 2025
spot_img
Homeਦੁਨੀਆਭਾਰਤ ਤੇ ਪਾਕਿਸਤਾਨ ਤਣਾਅ ਘਟਾਉਣ ਲਈ ਰਾਜ਼ੀ

ਭਾਰਤ ਤੇ ਪਾਕਿਸਤਾਨ ਤਣਾਅ ਘਟਾਉਣ ਲਈ ਰਾਜ਼ੀ

sartaz-asia-copy-copyਦੋਵੇਂ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਵੱਲੋਂ ਟੈਲੀਫੋਨ ਵਾਰਤਾ; ਉੜੀ ਹਮਲੇ ਤੇ ਸਰਜੀਕਲ ਅਪਰੇਸ਼ਨ ਤੋਂ ਬਾਅਦ ਪਹਿਲਾ ਸਿਖ਼ਰਲਾ ਸੰਪਰਕ
ਇਸਲਾਮਾਬਾਦ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਆਪੋ-ਆਪਣੇ ਕੌਮੀ ਸੁਰੱਖਿਆ ਸਲਾਹਕਾਰਾਂ (ਐਨਐਸਏਜ਼) ਦੀ ਟੈਲੀਫੋਨ ਉਤੇ ਹੋਈ ਗੱਲਬਾਤ ਦੌਰਾਨ ਆਪਸੀ ਤਣਾਅ ਘਟਾਉਣ ਲਈ ਰਾਜ਼ੀ ਹੋ ਗਏ ਹਨ। ਇਹ ਗੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਇਥੇ ਕਹੀ। ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਉੜੀ ਹਮਲੇ ਅਤੇ ਇਸ ਦੇ ਜਵਾਬ ਵਿੱਚ ਭਾਰਤ ਵੱਲੋਂ ਕੀਤੇ ਗਏ ਸਰਜੀਕਲ ਅਪਰੇਸ਼ਨ ਤੋਂ ਬਾਅਦ ਸਿਖਰਲੇ ਪੱਧਰ ‘ਤੇ ਹੋਇਆ ਇਹ ਪਹਿਲਾ ਰਾਬਤਾ ਸੀ। ਅਜ਼ੀਜ਼ ਨੇ ਦੱਸਿਆ ਕਿ ਦੋਵਾਂ ਮੁਲਕਾਂ ਦਰਮਿਆਨ ਅਸਲ ਕੰਟਰੋਲ ਲਕੀਰ (ਐਲਓਸੀ) ਉਤੇ ਹਾਲੀਆ ਤਣਾਅ ਤੋਂ ਬਾਅਦ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਨਾਸਿਰ ਜੰਜੂਆ ਵਿਚਕਾਰ ਇਹ ਰਾਬਤਾ ਹੋਇਆ।ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋਵਾਂ ਧਿਰਾਂ ਨੇ ਐਲਓਸੀ ਉਤੇ ਤਣਾਅ ਘਟਾਉਣ ਲਈ ਹਾਮੀ ਭਰੀ ਹੈ। ‘ਜੀਓ ਨਿਊਜ਼’ ਨੇ ਉਨ੍ਹਾਂ ਦੇ ਹਵਾਲੇ ਨਾਲ ਨਸ਼ਰ ਆਪਣੀ ਰਿਪੋਰਟ ਵਿੱਚ ਕਿਹਾ, ”ਪਾਕਿਸਤਾਨ ਐਲਓਸੀ ਉਤੇ ਤਣਾਅ ਘਟਾਉਣਾ ਅਤੇ ਸਾਰਾ ਧਿਆਨ ਕਸ਼ਮੀਰ ਉਤੇ ਲਾਉਣਾ ਚਾਹੁੰਦਾ ਹੈ।” ਗ਼ੌਰਤਲਬ ਹੈ ਕਿ ਲੰਘੇ ਹਫ਼ਤੇ ਭਾਰਤੀ ਫ਼ੌਜ ਨੇ ਐਲਓਸੀ ਨੇੜੇ ਮਕਬੂਜ਼ਾ ਕਸ਼ਮੀਰ ਵਿੱਚ ਸੱਤ ਥਾਵਾਂ ਉਤੇ ਸਰਜੀਕਲ ਅਪਰੇਸ਼ਨ ਕਰਕੇ ਦਹਿਸ਼ਤਗਰਦਾਂ ਦੇ ਲਾਂਚ ਪੈਡਜ਼ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦੌਰਾਨ ਭਾਰਤ ਵਿੱਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੇ ਦਹਿਸ਼ਤਗਰਦਾਂ ਨੂੰ ‘ਭਾਰੀ ਨੁਕਸਾਨ’ ਪਹੁੰਚਾਇਆ ਗਿਆ ਸੀ ਤੇ ਲਾਂਚ ਪੈਡਜ਼ ਨੂੰ ਤਬਾਹ ਕਰ ਦਿੱਤਾ ਗਿਆ ਸੀ। ਇਸ ਸਰਜੀਕਲ ਅਪਰੇਸ਼ਨ, ਕਸ਼ਮੀਰ ਵਿੱਚ ਉੜੀ ਵਿਖੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਭਾਰਤੀ ਫ਼ੌਜ ਦੇ ਕੈਂਪ ਉਤੇ ਕੀਤੇ ਗਏ ਹਮਲੇ ਦੀ ਜਵਾਬੀ ਕਾਰਵਾਈ ਸੀ। ਉੜੀ ਹਮਲੇ ਵਿੱਚ ਫ਼ੌਜ ਦੇ 19 ਜਵਾਨ ਮਾਰੇ ਗਏ ਸਨ।  ਦੂਜੇ ਪਾਸੇ ਪਾਕਿਸਤਾਨ ਲਗਾਤਾਰ ਅਜਿਹਾ ਕੋਈ ਸਰਜੀਕਲ ਅਪਰੇਸ਼ਨ ਹੋਣ ਤੋਂ ਨਾਂਹ ਕਰਦਾ ਆ ਰਿਹਾ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤੀ ਫ਼ੌਜ ਵੱਲੋਂ ਮਹਿਜ਼ ‘ਸਰਹੱਦ ਪਾਰਲੀ ਗੋਲਾਬਾਰੀ’ ਕੀਤੀ ਗਈ ਹੈ ਤੇ ਉਸੇ ਨੂੰ ਸਰਜੀਕਲ ਅਪਰੇਸ਼ਨ ਦਾ ਨਾਂ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਹਾਲੀਆ ਅਮਰੀਕੀ ਦੌਰੇ ਬਾਰੇ ਗੱਲ ਕਰਦਿਆਂ ਅਜ਼ੀਜ਼ ਨੇ ਕਿਹਾ ਕਿ ਸ਼ਰੀਫ਼ ਨੇ ਇਸ ઠਮੌਕੇ ਆਲਮੀ ਆਗੂਆਂ ਨੂੰ ਸਰਹੱਦੀ ਤਣਾਅ ਬਾਰੇ ਜਾਣੂ ਕਰਾਇਆ।
ਕੁਰੈਸ਼ੀ ਤੇ ਨੇਪਾਲ ਦੀ ਚੋਣ ਕਮਿਸ਼ਨਰ ਕਰਵਾਉਣਗੇ ਵਿਆਹ
ਨਵੀਂ ਦਿੱਲੀ :  ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐਸ ਵਾਈ ਕੁਰੈਸ਼ੀ ਨੇਪਾਲ ਦੀ ਮੌਜੂਦਾ ਚੋਣ ਕਮਿਸ਼ਨਰ ਇਲਾ ਸ਼ਰਮਾ ਨਾਲ ਵਿਆਹ ਕਰਵਾਉਣ ਵਾਲੇ ਹਨ। ਜਾਣਕਾਰੀ ਮੁਤਾਬਕ ਇਹ ਦੋਵੇਂ ਜਲਦੀ ਹੀ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ।ਪਿਛਲੇ ਸਾਲ ‘ਮਨੀ ਇਨ ਪਾਲਿਟਿਕਸ’ ਦੇ ਮੁੱਦੇ ‘ਤੇ ਇੱਕ ਕਾਨਫਰੰਸ ਦਾ ਅਯੋਜਨ ਕੀਤਾ ਗਿਆ ਸੀ। 69 ਸਾਲ ਦੇ ਕੁਰੈਸ਼ੀ ਤੇ 49 ਸਾਲ ਦੀ ਇਲਾ ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਗਏ ਸਨ।

RELATED ARTICLES
POPULAR POSTS