Breaking News
Home / ਦੁਨੀਆ / ਕਲਪਨਾ ਚਾਵਲਾ ਅਮਰੀਕਾ ਦੀ ‘ਹੀਰੋ’ : ਡੋਨਾਲਡ ਟਰੰਪ

ਕਲਪਨਾ ਚਾਵਲਾ ਅਮਰੀਕਾ ਦੀ ‘ਹੀਰੋ’ : ਡੋਨਾਲਡ ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਪ੍ਰੋਗਰਾਮਾਂ ਵਿਚ ਜੀਵਨ ਸਮਰਪਿਤ ਕਰਨ ਤੇ ਲੱਖਾਂ ਕੁੜੀਆਂ ਨੂੰ ਪੁਲਾੜ ਯਾਤਰੀ ਬਣਨ ਦਾ ਸੁਪਨਾ ਦਿਖਾਉਣ ਵਾਲੀ ਭਾਰਤੀ ਮੂਲ ਦੀ ਕਲਪਨਾ ਚਾਵਲਾ ਨੂੰ ਅਮਰੀਕਾ ਦਾ ‘ਹੀਰੋ’ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਲਪਨਾ ਚਾਵਲਾ ਸਾਡੀ ਹੀਰੋ ਹੈ। ਟਰੰਪ ਨੇ ਮਈ ਮਹੀਨੇ ਨੂੰ ‘ਏਸ਼ੀਅਨ/ਅਮੈਰੀਕਨ ਐਂਡ ਪੈਸਿਫਿਕ ਆਈਲੈਂਡਰ ਹੈਰੀਟੇਜ ਮੰਥ’ ਐਲਾਨਣ ਦੌਰਾਨ ਸੋਮਵਾਰ ਨੂੰ ਇਹ ਗੱਲ ਕਹੀ। ਕਲਪਨਾ ਚਾਵਲਾ ਪੁਲਾੜ ਵਿਚ ਪੁੱਜਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੀ। 2003 ਵਿਚ ਆਪਣੀ ਦੂਜੀ ਪੁਲਾੜ ਯਾਤਰਾ ਤੋਂ ਪਰਤਣ ਦੌਰਾਨ ਹੋਏ ਹਾਦਸੇ ਵਿਚ ਉਨ੍ਹਾਂ ਨਾਲ ਸੱਤ ਹੋਰਾਂ ਦੀ ਜਾਨ ਚਲੀ ਗਈ। ਚਾਵਲਾ ਦਾ ਪੁਲਾੜ ਜਹਾਜ਼ ਵਾਤਵਰਨ ਵਿਚ ਮੁੜ ਪ੍ਰਵੇਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੰਪ ਨੇ ਕਿਹਾ ਕਿ ਭਾਰਤੀ ਅਮਰੀਕੀ ਕਲਪਨਾ ਚਾਵਲਾ ਪੁਲਾੜ ਜਹਾਜ਼ ਪ੍ਰੋਗਰਾਮ ਤੇ ਕੌਮਾਂਤਰੀ ਸਪੇਸ ਸਟੇਸ਼ਨ ਦੇ ਵੱਖ-ਵੱਖ ਮਿਸ਼ਨਾਂ ਵਿਚ ਆਪਣੇ ਸਮਰਪਣ ਨਾਲ ਅਮਰੀਕੀ ਨਾਇਕਾ ਬਣੀ। ਕਾਂਗਰਸ ਨੇ ਚਾਵਲਾ ਦੀਆਂ ਪ੍ਰਾਪਤੀਆਂ ਕਾਰਨ ਉਨ੍ਹਾਂ ਨੂੰ ‘ਸਪੇਸ ਮੈਡਲ ਆਫ ਆਨਰ’ ਤੇ ਨਾਸਾ ਨੇ ਉਨ੍ਹਾਂ ਨੂੰ ‘ਨਾਸਾ ਪੁਲਾੜ ਉਡਾਣ ਮੈਡਲ’ ਤੇ ਵਿਸ਼ੇਸ਼ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ। ਟਰੰਪ ਨੇ ਕਿਹਾ, ਕਲਪਨਾ ਚਾਵਲਾ ਦੀ ਹਿੰਮਤ ਤੇ ਜਨੂਨ ਪੁਲਾੜ ਯਾਤਰੀ ਬਣਨ ਦਾ ਸੁਪਨਾ ਦੇਖਣ ਵਾਲੀਆਂ ਲੱਖਾਂ ਅਮਰੀਕੀ ਕੁੜੀਆਂ ਲਈ ਪ੍ਰੇਰਣਾਦਾਇਕ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …