Breaking News
Home / ਦੁਨੀਆ / ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ ਨੂੰ ਕੀਤਾ ਖਬਰਦਾਰ

ਚੀਨ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ ਨੂੰ ਕੀਤਾ ਖਬਰਦਾਰ

ਵਾਸ਼ਿੰਗਟਨ/ਬਿਊਰੋ ਨਿਊਜ਼ : ਚੀਨ ਨਾਲ ਜਾਰੀ ਸਰਹੱਦੀ ਵਿਵਾਦ ਵਿੱਚ ਅਮਰੀਕਾ ਨੇ ਭਾਰਤ ਨੂੰ ਸਮਰਥਨ ਦੇ ਦਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਭਾਰਤ-ਚੀਨ ਹੱਦ ‘ਤੇ ਤਣਾਅ ਇੱਕ ਚੇਤਾਵਨੀ ਹੈ ਤੇ ਭਾਰਤ ਇਸ ਵੇਲੇ ਚੀਨ ਦੀਆਂ ਹਰਕਤਾਂ ਨੂੰ ਅਣਦੇਖਿਆ ਨਾ ਕਰੇ ਕਿਉਂਕਿ ਚੀਨੀ ਸਿਰਫ ਬਿਆਨਬਾਜ਼ੀ ਨਹੀਂ ਕਰਦੇ। ਟਰੰਪ ਪ੍ਰਸ਼ਾਸਨ ਵਿੱਚ ਦੱਖਣ ਤੇ ਮੱਧ ਏਸ਼ੀਆ ਬਿਊਰੋ ਦੀ ਮੁਖੀ ਏਲਿਸ ਵ੍ਹੇਲਜ਼ ਨੇ ਕਿਹਾ ਹੈ ਕਿ ਚਾਹੇ ਦੱਖਣੀ ਚੀਨ ਸਾਗਰ ਹੋਵੇ ਜਾਂ ਭਾਰਤ ਨਾਲ ਸਰਹੱਦ ‘ਤੇ ਹੋਵੇ, ਅਸੀਂ ਚੀਨ ਵੱਲੋਂ ਉਕਸਾਉਣ ਤੇ ਗੜਬੜੀ ਫੈਲਾਉਣ ਵਾਲੀਆਂ ਹਰਕਤਾਂ ਨੂੰ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਚੀਨ ਦੀਆਂ ਇਨ੍ਹਾਂ ਹਰਕਤਾਂ ਦੇ ਵਿਰੋਧ ਵਿੱਚ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਆਸੀਆਨ ਦੇਸ਼ਾਂ ਨੇ ਏਕੇ ਦਾ ਪ੍ਰਗਟਾਵਾ ਕੀਤਾ ਹੈ। ਨਵੀਂ ਦਿੱਲੀ ਵਿੱਚ ਫ਼ੌਜੀ ਸੂਤਰਾਂ ਮੁਤਾਬਕ ਚੀਨੀ ਫ਼ੌਜ ਨੇ ਪੇਂਗੋਂਗ ਝੀਲ ਦੇ ਨੇੜੇ ਤੇੜੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ। ਇਸ ਲਈ ਕਿਸੇ ਅਣਸੁਖਾਵੇਂ ਹਾਲਾਤ ਨੂੰ ਨਜਿੱਠਣ ਲਈ ਡੇਮਚੌਕ ਤੇ ਦੌਲਤ ਬੇਗ ਓਲਡੀ ਵਰਗੀਆਂ ਥਾਵਾਂ ‘ਤੇ ਵਾਧੂ ਫ਼ੌਜ ਤਾਇਨਾਤ ਕਰ ਦਿੱਤੀ ਹੈ। ਵ੍ਹੇਲਜ਼ ਨੇ ਚੀਨ ਵੱਲੋਂ ਪੂਰੇ ਦੱਖਣੀ ਚੀਨ ਸਾਗਰ ‘ਤੇ ਆਪਣੇ ਕਾਬਜ਼ ਹੋਣ ਦਾ ਦਾਅਵਾ ਕੀਤਾ ਹੈ ਜਦਕਿ ਵੀਅਤਨਾਮ, ਮਲੇਸ਼ੀਆ, ਫਿਲੀਪੀਨਜ਼, ਬਰੂਨੇਈ ਤੇ ਤਾਇਵਾਨ ਇਸ ਦੇ ਉਲਟ ਦਾਅਵਾ ਕਰ ਰਹੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …