Breaking News
Home / ਦੁਨੀਆ / ਟਰੰਪ ਨੂੰ ਮਿਲੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ

ਟਰੰਪ ਨੂੰ ਮਿਲੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ। ਰਾਸ਼ਟਰਪਤੀ ਚੁਣੇ ਜਾਣ ਬਾਅਦ ਟਰੰਪ ਦੇ ਨਾਲ ਇਹ ਉਨ੍ਹਾਂ ਦੀ ਪਹਿਲੀ ਮਿਲਣੀ ਸੀ। ਇਹ ਮਿਲਣੀ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਹੋਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ਨੀਵਾਰ ਨੂੰ ਸਾਰੇ ਮੁਲਕਾਂ ਦੇ ਨਵੇਂ ਰਾਜਦੂਤਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਇੱਕੱਲੇ-ਇਕੱਲੇ ਰਾਜਦੂਤ ਨਾਲ ਫੋਟੋਆਂ ਵੀ ਖਿਚਵਾਈਆਂ। 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਬਾਅਦ ਇਹ ਸਰਨਾ ਦੀ ਟਰੰਪ ਦੇ ਨਾਲ ਪਹਿਲੀ ਮੁਲਾਕਾਤ ਸੀ। ਸਰਨਾ ਦੀ ਟਰੰਪ ਨਾਲ ਉਸ ਮੌਕੇ ਮੁਲਾਕਾਤ ਹੋਈ ਜਦੋਂ ਪਿਛਲੇ ਦਿਨੀਂ ਪਹਿਲਾਂ ਕੰਸਾਸ ਸ਼ਹਿਰ ਵਿਚ ਨਸਲੀ ਹਿੰਸਾ ਵਿਚ ਇਕ ਭਾਰਤੀ ਇੰਜੀਨੀਅਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।  ਸਰਨਾ, ਜੋ ਕਿ 1980 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ, 8 ਨਵੰਬਰ ਦੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤੋਂ ਕੁੱਝ ਦਿਨ ਪਹਿਲਾਂ ਹੀ ਨਿਯੁਕਤ ਹੋ ਕੇ ਅਮਰੀਕਾ ਪੁੱਜੇ ਸਨ। ਚੋਣਾਂ ਤੋਂ ਬਾਅਦ ਸੱਤਾ ઠਦੇ ਚੱਲ ਰਹੇ ਤਬਾਦਲੇ ਦੌਰਾਨ ਸਰਨਾ ਅਤੇ ਕੁੱਝ ਹੋਰ ਨਵ ਨਿਯੁਕਤ ਰਾਜਦੂਤ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਨਹੀ ਮਿਲ ਸਕੇ ਸਨ। ਇਸ ਤੋਂ ਪਹਿਲਾਂ ਸਰਨਾ ਇਸਰਾਈਲ ਅਤੇ ਬਰਤਾਨੀਆ ਵਿੱਚ ਭਾਰਤ ਦੇ ਰਾਜਦੂਤ ਰਹਿ ਚੁੱਕੇ ਹਨ। ਅਮਰੀਕਾ ਆ ਕੇ ਸਰਨਾ ਅਮਰੀਕੀ ਸੰਸਦ ਮੈਂਬਰਾਂ ਅਤੇ ਭਾਰਤੀ ਭਾਈਚਾਰੇ ਦੇ ਆਗੂਆਂ ਨੂੰ ਮਿਲਣ ਵਿੱਚ ਰੁਝੇ ਰਹੇ। ਉਨ੍ਹਾਂ ਨੇ ਨੈਸ਼ਨਲ ਗਵਰਨਰਜ਼ ਐਸੋਸੀਏਸ਼ਨ ਨੂੰ ਵੀ ਪਾਰਟੀ ਦਿੱਤੀ। ਇਸ ਵਿੱਚ 25 ਰਾਜਾਂ ਦੇ ਗਵਰਨਰ ਸ਼ਾਮਲ ਹੋਏ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …