ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਚ ਕੀਤਾ ਭਾਈਚਾਰੇ ਨੂੰ ਸੰਬੋਧਨ
ਤਹਿਰਾਨ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਈਰਾਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਬਾਰੇ ਈਰਾਨ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਉਨ੍ਹਾਂ ਤੇਲ ਸੰਪਨ ਪਰਸੀਅਨ ਖਾੜੀ ਦੇਸ਼ ਲਈ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ। ਸੁਸ਼ਮਾ ਸਵਰਾਜ ਤਹਿਰਾਨ ਵਿਚ 1941 ‘ਚ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ਪੁੱਜੇ। ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਏ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤੀ ਸਰਕਾਰ ਭਾਰਤੀ ਭਾਈਚਾਰੇ ਨੂੰ ਫਾਰਸ ਦੀ ਖਾੜੀ ਵਾਲੇ ਦੇਸ਼ ‘ਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਉਠਾਏਗੀ। ਉਨ੍ਹਾਂ ਅੱਗੇ ਕਿਹਾ ਕਿ ਉਹ ਭਾਰਤੀ ਲੋਕਾਂ ਨੂੰ ਮਿਲਣ ਬਾਅਦ ਆਈ ਨਵੀਂ ਊਰਜਾ ਨਾਲ ਈਰਾਨ ਦਾ ਦੌਰਾ ਸ਼ੁਰੂ ਕਰ ਰਹੇ ਹਨ। ਉਹ ਕੇਂਦਰੀ ਵਿਦਿਆਲਿਆ ਵੀ ਗਏ, ਜਿਥੇ ਉਹ ਵਿਦਿਆਰਥੀਆਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਈਰਾਨ ਦੇ ਨਾਲ ਸ਼ਤਾਬਦੀਆਂ ਪੁਰਾਣੇ ਅਤੇ ਸੱਭਿਅਤਾ ਸਬੰਧ ਭਾਰਤੀ ਸਕੂਲ ਵਲੋਂ ਕਰਵਾਏ ਜਾਂਦੇ ਸੱਭਿਆਚਾਰਕ ਸਮਾਗਮਾਂ ਨਾਲ ਮਜ਼ਬੂਤ ਹੋਏ ਹਨ। ਕੇਂਦਰੀ ਵਿਦਿਆਲਿਆ 1955 ਵਿਚ ਭਾਰਤੀ ਭਾਈਚਾਰੇ ਵਲੋਂ ਸਥਾਪਿਤ ਕੀਤਾ ਗਿਆ ਸੀ ਤੇ ਭਾਰਤੀ ਦੂਤਘਰ ਨੇ 2004 ਵਿਚ ਇਸ ਦਾ ਸੰਚਾਲਨ ਸੰਭਾਲ ਲਿਆ। ਇਸ ਸਕੂਲ ਵਿਚ 16 ਵੱਖ-ਵੱਖ ਭਾਈਚਾਰਿਆਂ ਦੇ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਹੋਰਨਾਂ ਦੇਸ਼ ਦੇ ਵੀ ਹਨ। ਸਵਰਾਜ ਦੀ ਈਰਾਨ ਯਾਤਰਾ ਭਾਰਤ ਦੇ ਉਸ ਕਦਮ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਹੈ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋ ਹਫ਼ਤੇ ਪਹਿਲਾਂ ਸਾਊਦੀ ਅਰਬ ਦੀ ਯਾਤਰਾ ਕੀਤੀ ਗਈ ਸੀ, ਕਿਉਂਕਿ ਸਾਊਦੀ ਅਰਬ ਈਰਾਨ ਨੂੰ ਆਪਣਾ ਵਿਰੋਧੀ ਸਮਝਦਾ ਹੈ।
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …