ਵਾਸ਼ਿੰਗਟਨ : ਅਮਰੀਕਾ ਵਿਚ 18 ਸਾਲਾ ਮੁਟਿਆਰ ਨੇ ‘ਸਿੰਘ’ ਨਾਂ ਦੇ ਸਿਰਲੇਖ ਹੇਠ ਇੱਕ ਲਘੂ ਫਿਲਮ ਬਣਾਈ ਹੈ। ਇਹ ਫਿਲਮ ਭਾਰਤੀ ਮੂਲ ਦੇ ਉਸ ਸਿੱਖ ‘ਤੇ ਆਧਾਰਤ ਹੈ ਜਿਸ ਦੀ ਮੁਹਿੰਮ ਦੀ ਬਦੌਲਤ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਦਸਤਾਰ ਨੀਤੀ ਵਿਚ ਤਬਦੀਲੀ ਕਰਨੀ ਪਈ। ਇੰਡੀਆਨਾ ਦੀ ਵਿਦਿਆਰਥਣ ਤੇ ਅਦਾਕਾਰਾ ਜੇਨਾ ਰੁਇਜ਼ ਵੱਲੋਂ ਨਿਰਦੇਸ਼ਤ ਇਹ ਫਿਲਮ 2007 ਦੀ ਸੱਚੀ ਘਟਨਾ ‘ਤੇ ਆਧਾਰਤ ਹੈ ਜਦੋਂ ਸਿੱਖ ਕਾਰੋਬਾਰੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬੁਫੈਲੋ ਵਿਚ ਜਹਾਜ਼ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਹਵਾਈ ਅੱਡੇ ‘ਤੇ ਸਾਰੇ ਸੁਰੱਖਿਆ ਪ੍ਰਬੰਧ ਵਿਚੋਂ ਲੰਘਣ ਤੋਂ ਬਾਅਦ ਉਨ੍ਹਾਂ ਦਸਤਾਰ ਉਤਾਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਲਈ ਉਨ੍ਹਾਂ ਨੂੰ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਇੰਡੀਆਨਾ ਪੋਲਿਸ ਵਿਚ ਰਹਿਣ ਵਾਲੇ ਗੁਰਿੰਦਰ ਸਿੰਘ ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ। ਇਸ ਤੋਂ ਬਾਅਦ ਦੇਸ਼ ਭਰ ਵਿਚ ਹਵਾਈ ਅੱਡਿਆਂ ‘ਤੇ ਪਗੜੀ ਨੀਤੀ ਵਿਚ ਤਬਦੀਲੀ ਹੋਈ। ਖਾਲਸਾ ਨੂੰ ਉਨ੍ਹਾਂ ਦੀ ਇਸ ਮੁਹਿੰਮ ਬਦਲੇ ਹਾਲ ਹੀ ਵਿਚ ਵਿਸ਼ੇਸ਼ ਰੋਜ਼ਾ ਪਾਰਕਸ ਟਰੈਬਲੇਜ਼ਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …