ਓਟਾਵਾ/ ਬਿਊਰੋ ਨਿਊਜ਼
ਐਨ.ਡੀ.ਪੀ. ਦੇ ਕੋਰਟਨੈਇਲਬਰਨੀ ਤੋਂ ਐਮ.ਪੀ. ਗਾਰਡ ਜੋਨਸ ਅਤੇ ਨਿਆਗ੍ਰਾ ਵੈਸਟ ਤੋਂ ਕੰਸਰਵੇਟਿਵ ਪਾਰਟੀ ਦੇ ਐਮ.ਪੀ. ਡੀਨ ਏਲਿਸਨ ਅਤੇ ਬਰੈਂਪਟਨ ਨਾਰਥ ਤੋਂ ਲਿਬਰਲ ਐਮ.ਪੀ. ਰੂਬੀ ਸਹੋਤਾ ਨੇ ਆਲ ਪਾਰਟੀ ਇੰਟਰਪ੍ਰੇਨਓਰ ਕਾਕਸ ਦੇ ਗਠਨ ਦਾ ਐਲਾਨ ਕੀਤਾ ਹੈ ਜੋ ਕਿ ਕੈਨੇਡਾ ਵਿਚ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਸੰਯੁਕਤ ਤੌਰ ‘ਤੇ ਯਤਨ ਕਰੇਗਾ। ਇਨ੍ਹਾਂ ਤਿੰਨਾਂ ਐਮ.ਪੀ. ਨੇ ਆਪਣੇ ਪਹਿਲੇ ਵਰਕਿੰਗ ਅਨੁਭਵ ਦੇ ਆਧਾਰ ‘ਤੇ ਹੋਰ ਲੋਕਾਂ ਦੀ ਮਦਦ ਲਈ ਇਹ ਯਤਨ ਕੀਤਾ ਹੈ। ਇਨ੍ਹਾਂ ਵਿਚੋਂ ਇਕ ਟੋਫ਼ਿਨੋ ਲਾਂਗ ਬੀਚ ਚੈਂਬਰ ਆਫ਼ ਕਾਮਰਸ, ਇਕ ਸਫ਼ਲ ਉਦਮੀ ਅਤੇ ਇਕ ਕਮਰਸ਼ੀਅਲ ਲਾਅ ਮਾਹਰ ਵਜੋਂ ਕਾਰਜਸ਼ੀਲ ਰਹੇ ਹਨ।
ਇਸ ਮੌਕੇ ‘ਤੇ ਜਾਨਸ ਨੇ ਕਿਹਾ ਕਿ ਇਹ ਕਾਕਸ ਸੰਸਦ ਮੈਂਬਰਾਂ ਨੂੰ ਸਿੱਧੇ ਉਦਮੀਆਂ ਕੋਲੋਂ ਉਨ੍ਹਾਂ ਦੀ ਗੱਲ ਸੁਣਨ ਦਾ ਮੌਕਾ ਦੇਵੇਗਾ ਤਾਂ ਜੋ ਉਹ ਉਨ੍ਹਾਂ ਦੇ ਨਾਲ ਬਿਹਤਰ ਢੰਗ ਨਾਲ ਕੰਮ ਕਰ ਸਕਣ। ਛੋਟੇ ਕਾਰੋਬਾਰੀਆਂ ਨੂੰ ਵੀ ਵੱਡੇ ਜ਼ੋਖ਼ਮ ਮੁੱਲ ਲੈਣ ਦਾ ਮੌਕਾ ਮਿਲੇਗਾ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਸ ਪ੍ਰਕਿਰਿਆ ਨੂੰ ਅਵਸਰਾਂ ਨਾਲ ਭਰਪੂਰ ਬਣਾਇਆ ਜਾ ਸਕਦਾ ਹੈ। ਏਲੀਸਨ ਨੇ ਦੱਸਿਆ ਕਿ ਅਸੀਂ ਉਨ੍ਹਾਂ ਨੂੰ ਇਕ ਸਹਾਇਕ ਅਤੇ ਸਾਕਾਰਾਤਮਕ ਮਾਹੌਲ ਪ੍ਰਦਾਨ ਕਰਾਂਗੇ ਤਾਂ ਜੋ ਉਦਮੀ ਨਵੀਂਆਂ ਚੀਜ਼ਾਂ ਨੂੰ ਸਿੱਖ ਸਕਣ ਅਤੇ ਉਨ੍ਹਾਂ ਨੂੰ ਇਕ-ਦੂਜੇ ਦੇ ਨਾਲ ਵੰਡ ਸਕਣ। ਨਾਲ ਹੀ ਸੰਸਦ ਮੈਂਬਰ ਵੀ ਉਨ੍ਹਾਂ ਦੇ ਵਿਕਾਸ ਲਈ ਆਪਣਾ ਯੋਗਦਾਨ ਪਾ ਸਕਣਗੇ। ਇਨ੍ਹਾਂ ਤਿੰਨਾਂ ਸੰਸਦ ਮੈਂਬਰਾਂ ਨੇ ਭਰੋਸਾ ਜਤਾਇਆ ਹੈ ਕਿ ਹੋਰ ਸਾਰੇ ਦਲਾਂ ਦੇ ਸੰਸਦ ਮੈਂਬਰ ਵੀ ਉਨ੍ਹਾਂ ਦੇ ਇਸ ਯਤਨ ਵਿਚ ਹਿੱਸਾ ਲੈਣਗੇ ਅਤੇ ਇਸ ਕਾਕਸ ਵਿਚ ਸ਼ਾਮਲ ਹੋਣਗੇ ਅਤੇ ਇਕੱਠਿਆਂ ਕੰਮ ਕਰਨ ਦਾ ਮੌਕਾ ਪ੍ਰਾਪਤ ਕਰਨਗੇ। ਨਾਲ ਹੀ ਸਥਾਨਕ ਭਾਈਚਾਰੇ ਦੇઠਉਦਮੀਆਂ ਦੀ ਮਦਦ ਕਰਨਗੇ। ਪੂਰੇ ਕੈਨੇਡਾ ਵਿਚ 78 ਫ਼ੀਸਦੀ ਨਵੇਂ ਰੁਜ਼ਗਾਰ ਛੋਟੇ ਕਾਰੋਬਾਰੀਆਂ ਵਲੋਂ ਪ੍ਰਦਾਨ ਕੀਤੇ ਜਾ ਰਹੇ ਹਨ ਅਤੇ ਇਹ ਕੈਨੇਡਾ ਦੇ ਜੀ.ਡੀ.ਪੀ. ਵਿਚ 27 ਫ਼ੀਸਦੀ ਤੱਕ ਯੋਗਦਾਨ ਕਰਦੇ ਹਨ।
ਉਧਰ ਰੂਬੀ ਸਹੋਤਾ ਨੇ ਕਿਹਾ ਕਿ ਛੋਟੇ ਕਾਰੋਬਾਰੀਆਂ ਦੀ ਮਦਦ ਨਾਲ ਅਸੀਂ ਉਨ੍ਹਾਂ ਨੂੰ ਆਪਣੇ ਕਾਰੋਬਾਰ ਦੀ ਰਣਨੀਤੀ ਨਵੇਂ ਸਿਰੇ ਤੋਂ ਬਣਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਸੰਭਾਵਨਾਵਾਂ ਦੇ ਭਰਪੂਰ ਮੌਕੇ ਪ੍ਰਦਾਨ ਕਰ ਰਹੇ ਹਨ।ઠਸਤੰਬਰ ਤੋਂ ਇੰਟਰਪ੍ਰੇਨਓਰ ਕਾਕਸ ਕੈਨੇਡੀਅਨ ਫ਼ੈਡਰੇਸ਼ਨ ਆਫ਼ ਇੰਡੀਪੈਂਡੈਂਟ ਬਿਜ਼ਨੇਸ ਦੀ ਭਾਈਵਾਲੀ ਵਿਚ ਪਹਿਲੀ ਮੀਟਿੰਗ ਕਰੇਗਾ। ਇਸ ਦੇ ਨਾਲ ਹੀ ਸਟਾਰਟਅੱਪ ਕੈਨੇਡਾ, ਕੈਨੇਡੀਅਨ ਕੌਂਸਲ ਫ਼ਾਰ ਇਬੋਓਰਿਜਨਲ ਬਿਜ਼ਨਨਸ ਅਤੇ ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਨਾਲ ਵੀ ਭਾਈਵਾਲੀ ਕਰਦਿਆਂ ਉਨ੍ਹਾਂ ਦੇ ਅਨੁਭਵ ਤੋਂ ਸਾਰਿਆਂ ਨੂੰ ਫ਼ਾਇਦਾ ਦਿੱਤਾ ਜਾਵੇਗਾ।ઠઠ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …