Breaking News
Home / ਕੈਨੇਡਾ / Front / ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ

ਤਾਲਿਬਾਨ ਨੇ ਮਹਿਲਾਵਾਂ ਦੀ ਨਰਸਿੰਗ ਦੀ ਪੜ੍ਹਾਈ ’ਤੇ ਲਗਾਈ ਪਾਬੰਦੀ

ਕ੍ਰਿਕਟਰ ਰਾਸ਼ਿਦ ਖਾਨ ਬੋਲੇ – ਇਸਲਾਮ ’ਚ ਮਹਿਲਾਵਾਂ ਦੀ ਤਾਲੀਮ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਲਿਬਾਨ ਨੇ ਅਫਗਾਨਿਸਤਾਨ ਵਿਚ ਮਹਿਲਾਵਾਂ ਦੀ ਨਰਸਿੰਗ ਦੀ ਟਰੇਨਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਾਬੁਲ ਵਿਚ ਸਿਹਤ ਅਧਿਕਾਰੀਆਂ ਦੀ ਹਾਲ ਹੀ ਵਿਚ ਬੈਠਕ ਹੋਈ ਸੀ, ਜਿਸ ਵਿਚ ਤਾਲਿਬਾਨ ਸਰਕਾਰ ਦਾ ਫੈਸਲਾ ਸੁਣਾਇਆ ਗਿਆ। ਅਫਗਾਨਿਸਤਾਨ ’ਚ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਬੈਠਕ ਦੌਰਾਨ ਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਮਹਿਲਾਵਾਂ ਅਤੇ ਲੜਕੀਆਂ ਹੁਣ ਇਨ੍ਹਾਂ ਸੰਸਥਾਨਾਂ ਵਿਚ ਪੜ੍ਹਾਈ ਨਹੀਂ ਕਰ ਸਕਦੀਆਂ ਹਨ। ਇਸਦਾ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ ਹੈ। ਉਧਰ ਦੂਜੇ ਪਾਸੇ ਕ੍ਰਿਕਟਰ ਰਾਸ਼ਿਦ ਖਾਨ ਨੇ ਤਾਲਿਬਾਨ ਦੇ ਫੈਸਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਕਿਹਾ ਕਿ ਤਾਲਿਬਾਨ ਦੇ ਇਸ ਫੈਸਲੇ ਦਾ ਅਫਗਾਨਿਸਤਾਨ ’ਤੇ ਡੂੰਘਾ ਅਸਰ ਪਵੇਗਾ ਕਿਉਂਕਿ ਦੇਸ਼ ਪਹਿਲਾਂ ਹੀ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਕਮੀ ਨਾਲ ਜੂਝ ਰਿਹਾ ਹੈ।

Check Also

ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦਾ ਕੰਮ ਹੋਇਆ ਮੁਕੰਮਲ

ਅੱਜ ਹੀ ਐਲਾਨੇ ਜਾਣਗੇ ਚੋਣਾਂ ਦੇ ਨਤੀਜੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਪੰਜ ਨਗਰ ਨਿਗਮ …