7.3 C
Toronto
Friday, November 7, 2025
spot_img
Homeਦੁਨੀਆਸਵੈਚਾਲਕ ਦਲ ਦੀ ਮੀਟਿੰਗ

ਸਵੈਚਾਲਕ ਦਲ ਦੀ ਮੀਟਿੰਗ

Swechatlat Meeting copy copyਸੋਸ਼ਲ ਗਰੁੱਪਾਂ ਨੇ ਵਧ ਚੜ੍ਹ ਕੇ ਮਾਇਕ ਸਹਿਯੋਗ ਦੇਣ ਦੀ ਪਲੈਜ ਲਈ
ਬਰੈਂਪਟਨ : ਇਸੇ ਹਫਤੇ ਬੁੱਧਵਾਰ 8 ਜੂਨ 2016 ਨੂੰ ਸੀਨੀਅਰਜ਼ ਸੋਸ਼ਲ ਸਰਵਸਿਜ਼ ਗਰੁੱਪ ਦੀ ਇਕ ਵਿਸ਼ੇਸ਼ ਮੀਟਿੰਗ ਐਮ ਪੀਪੀ ਜਗਮੀਤ ਸਿੰਘ ਦੇ ਦਫਤਰ ਵਿਚ ਹੋਈ। ਮਕਸਦ ਸੀ ਸੇਵਾਦਾਰਾਂ ਨੂੰ 25 ਜੂਨ ਨੂੰ ਹੋਣ ਵਾਲੇ ਮਲਟੀਕਲਚਰ ਦਿਵਸ ਉਪਰ ਕਰਨ ਵਾਲੀਆਂ ਡਿਊਟੀਆਂ ਵੰਡਣਾ ਅਤੇ ਦੂਸਰੀਆਂ ਗਤੀ ਵਿਧੀਆਂ ਦਾ ਖੁਲਾਸਾ ਕਰਨਾ। ਜਦ ਮਾਇਕ ਪਹਿਲੂ ਦੀ ਗਲ ਹੋਈ ਅਤੇ ਦਸਿਆ ਗਿਆ ਕਿ 2000 ਡਾਲਰ ਹੋਰ ਚਾਹੀਦਾ ਹੈ ਤਾਂ ਮਾਜੂਦ ਵਲੰਟੀਅਰਜ਼ ਨੇ ਉਸੇ ਸਮੇ ਆਪਣੇ ਗਰੁਪਾਂ ਵਲੋਂ ਦਾਨ ਰਾਸ਼ੀ ਦੀ ਘੋਸ਼ਣਾ ਕਰ ਦਿਤੀ। ਵੇਖਦਿਆ ਹੀ ਵੇਖਦਿਆਂ $1000 ਤੋਂ ਵਧ ਦੀ ਰਾਸ਼ੀ ਇਕੱਤਰ ਹੋ ਗਈ। ਸਭ ਤੋਂ ਵਡੀ ਰਾਸ਼ੀ ‘ਕੁਨਸੰਰਡ ਸਿਟੀਜ਼ਨ ਆਫ ਕਨੇਡਾ ਫਾਰ ਕਮਿਊਨਿਟੀ ਵੈਲਫਅਰ ਇੰਕ ਵਲੋਂ ਸੀ ਜੋ 500 ਡਾਲਰ ਸੀ। ਗੁਰੂਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਪ੍ਰਿਸੀਪਲ ਸੰਜੀਵ ਧਵਨ ਜੀ ਨੇ ਵੀ ਸਤਿਕਾਰਯੋਗ ਰਾਸ਼ੀ ਵਿਚ ਦਾਨ ਦਿਤਾ। ਇਸੇ ਤਰ੍ਹਾਂ 5 ਦੂਸਰੇ ਗਰੁਪਾਂ ਨੇ ਪਲੈਜ ਕੀਤਾ। ਅਗਲੀ ਮੀਟਿੰਗ ਵਿਚ ਬਾਕੀ ਗਰੁਪ ਸਦੇ ਜਾਣਗੇ।
ਬ੍ਰਗੇਡੀਅਰ ਨਵਾਬ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਦਸਿਆ ਕਿ ਮਲਟੀਕਲਚਰ ਦਿਵਸ ਇਕ ਐਸਾ ਕਨੇਡੀਅਨ ਸੈਲੀਬ੍ਰੇਸ਼ਨ ਹੈ ਜੋ ਕਿਸੇ ਵੀ ਧਰਮ, ਪਾਰਟੀ ਜਾਂ ਸਭਿਅਤਾ ਵਿਸ਼ੇਸ਼ ਦੇ ਹਦ ਬੰਨਿਆ ਤੋਂ ਉਪਰ ਹੈ। ਸਾਡਾ ਪੰਜਾਬੀ ਸਮਾਜ ਘੁੰਮ ਫਿਰਕੇ ਆਪਣੇ ਧਰਮ ਨਾਲ ਸਬੰਧਤ ਦਿਵਸਾਂ ਨੂੰ ਹੀ ਪਹਿਲ ਦੇਂਦਾ ਹੈ ਪਰ ਮਲਟੀਕਲਚਰ ਈਵੈਂਟ ਮਨਾਉਣ ਨਾਲ ਸਾਡੇ ਲੋਕਾਂ ਵਿਚ ਇਕ ਨਵੀਂ ਜਾਗਰਿਤੀ ਪੈਦਾ ਹੋਵੇਗੀ। ਅਸੀਂ ਕਨੇਡਾ ਵਿਚ ਰਹਿਣ ਦਾ ਫਖਰ ਮਹਿਸੂਸ ਕਰ ਸਕਾਂਗੇ ਅਤੇ ਦੂਸਰੀਆਂ ਮਿਓਨਿਟੀਜ਼ ਨੂੰ ਚੰਗਾ ਪਰਭਾਵ ਦੇ ਪਾਵਾਂਗੇ। ਉਨ੍ਹਾਂ ਨੇ ਸਭ ਗਰੁਪਾਂ ਨੂੰ ਨਾਲ ਲੈਕੇ ਚਲਣ ਦੀ ਤਾਕੀਦ ਕੀਤੀ ਅਤੇ ਇਸ ਨੂੰ ਅਮਲੀ ਰੂਪ ਦੇਣ ਲਈ ਗਲਬਾਤ ਵੀ ਹੋਈ। ਕਿਸੇ ਹੋਰ ਜਾਣਕਾਰੀ ਲਈ ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਵੈਦ 647- 292 1576 ਜਾਂ ਵਿਰਕ 647 631 9445

RELATED ARTICLES
POPULAR POSTS