Breaking News
Home / ਦੁਨੀਆ / ਜਸਟਿਨ ਟਰੂਡੋ ਨੇ ਪੈਟਰਿਕ ਬਰਾਊਨ ਨਾਲ ਫੋਨ ‘ਤੇ ਕੀਤੀ ਗੱਲਬਾਤ

ਜਸਟਿਨ ਟਰੂਡੋ ਨੇ ਪੈਟਰਿਕ ਬਰਾਊਨ ਨਾਲ ਫੋਨ ‘ਤੇ ਕੀਤੀ ਗੱਲਬਾਤ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਤੋਂ ਚੁਣੇ ਗਏ ਨਵੇਂ ਮੇਅਰ ਪੈਟ੍ਰਿਕ ਬਰਾਊਨ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ। ਪੈਟ੍ਰਿਕ ਬਰਾਊਨ ਨੇ ਆਪ ਹੀ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਪੈਟ੍ਰਿਕ ਨੇ ਕਿਹਾ ਸੀ ਕਿ ਬਰੈਂਪਟਨ ਨੂੰ ਸਿੱਖਿਆ, ਹੈਲਥ ਕੇਅਰ ਤੇ ਟਰਾਂਜ਼ਿਟ ਸਬੰਧੀ ਬੁਨਿਆਦੀ ਢਾਂਚੇ ਵਾਸਤੇ ਆਪਣਾ ਬਣਦਾ ਹਿੱਸਾ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਉਨ੍ਹਾਂ ਨੂੰ ਖੁਸ਼ੀ ਹੈ ਤੇ ਉਹ ਇਸ ਸਬੰਧ ਵਿੱਚ ਟਰੂਡੋ ਦੀ ਸਿਫਤ ਵੀ ਕਰਦੇ ਹਨ ਕਿ ਉਨ੍ਹਾਂ ਬਰੈਂਪਟਨ ਦੇ ਟਰਾਂਜ਼ਿਟ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਵਿੱਚ ਦਿਲਚਸਪੀ ਵਿਖਾਈ ਹੈ। ਬਰਾਊਨ ਨੇ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਟਰੂਡੋ ਵੱਲੋਂ ਦਿਵਾਏ ਇਸ ਭਰੋਸੇ ਵਿੱਚ ਕਿੰਨੀ ਕੁ ਸੱਚਾਈ ਹੈ ਪਰ ਇਸ ਫੋਨ ਕਾਲ ਨੂੰ ਅਸੀਂ ਸਕਾਰਾਤਮਕ ਮੰਨ ਕੇ ਚੱਲਾਂਗੇ। ਪੈਟਰਿਕ ਬਰਾਊਨ ਨੇ ਕਿਹਾ ਕਿ ਬਰੈਂਪਟਨ ਨੂੰ ਵੀ ਬਣਦਾ ਹਿੱਸਾ ਜ਼ਰੂਰ ਮਿਲਣਾ ਚਾਹੀਦਾ ਹੈ।ઠਜ਼ਿਕਰਯੋਗ ਹੈ ਕਿ ਬਰੈਂਪਟਨ ਤੋਂ ਨਵੇਂ ਚੁਣੇ ਮੇਅਰ ਪੈਟਰਿਕ ਬਰਾਊਨ 3 ਦਸੰਬਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।
ਪ੍ਰਧਾਨ ਮੰਤਰੀ ਦੇ ਪ੍ਰੈੱਸ ਸਕੱਤਰ ਮੈਟ ਪੈਸਕੂਜ਼ੋ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਪੈਟਰਿਕ ਨੂੰ ਮੇਅਰ ਬਣਨ ਉੱਤੇ ਵਧਾਈ ਦੇਣ ਲਈ ਫੋਨ ਕੀਤਾ ਸੀ। ਉਨ੍ਹਾਂ ਕੈਨੇਡੀਅਨਾਂ ਤੇ ਬਰੈਂਪਟਨ ਦੇ ਲੋਕਾਂ ਨਾਲ ਸਬੰਧਤ ਮੁੱਦਿਆਂ ਅਤੇ ਵਿਕਾਸ ਸਬੰਧੀ ਰਲ ਕੇ ਕੰਮ ਕਰਨ ਲਈ ਸਹਿਮਤੀ ਵੀ ਪ੍ਰਗਟਾਈ।

Check Also

ਈਰਾਨ ਨੇ ਇਜ਼ਰਾਈਲ ’ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਈਰਾਨ ਨੇ ਇਜ਼ਰਾਈਲ …