ਓਟਾਵਾ/ਬਿਊਰੋ ਨਿਊਜ਼ : ਓਟਵਾ ਨੇੜੇ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਿਕ ਪੁਲਿਸ ਨੇ ਦੱਸਿਆ ਕਿ ਦੁਰਘਟਨਾ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ ਵਿਚ ਉਨਟਾਰੀਓ ਦੇ ਕਾਰਪ ਵਿਚ ਐਤਵਾਰ ਸਵੇਰੇ ਹੋਈ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਸੇਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਜਹਾਜ਼ ਉਡਾ ਰਿਹਾ ਸੀ ਅਤੇ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੂਜੇ ਜਹਾਜ਼ ਨੂੰ ਓਟਵਾ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਭੇਜ ਕੇ ਸੁਰੱਖਿਅਤ ਉਤਾਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਪਾਈਪਰ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਦੂਜੇ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਅਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪੁੱਜਾ। ਘਟਨਾ ਦੌਰਾਨ ਪਾਈਪਰ ਜਹਾਜ਼ ਦਾ ਪਾਇਲਟ ਅਤੇ ਇਸ ਵਿਚ ਸਵਾਰ ਯਾਤਰੀ ਸੁਰੱਖਿਅਤ ਰਹੇ।
ਓਟਵਾ ਨੇੜੇ ਦੋ ਜਹਾਜ਼ਾਂ ‘ਚ ਟੱਕਰ, ਪਾਇਲਟ ਦੀ ਮੌਤ
RELATED ARTICLES